ਹੜ੍ਹ ਨਾਲ ਝੰਬੇ ਪੰਜਾਬ ਲਈ ਚਿੰਤਾ, ਪੰਜਾਬ ‘ਚ ਸਵੇਰੇ-ਸਵੇਰੇ ਕਈ ਥਾਈਂ ਪੈ ਰਿਹਾ ਮੀਂਹ

ਪੰਜਾਬ

ਚੰਡੀਗੜ੍ਹ, 6 ਸਤੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਅੱਜ ਸਵੇਰੇ ਤੜਕੇ ਤੋਂ ਕਈ ਥਾਈਂ ਹਲਕੀ ਬਾਰਿਸ਼ ਹੋ ਰਹੀ ਹੈ।ਭਾਵੇਂ ਮੀਂਹ ਜ਼ਿਆਦਾ ਨਹੀਂ ਹੈ ਪਰ ਹੜ੍ਹ ਨਾਲ ਝੰਬੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਇਹ ਹਲਕਾ ਮੀਂਹ ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ ਤੇ ਨੇੜਲੇ ਇਲਾਕਿਆਂ ਵਿੱਚ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਅਗਲੇ 4 ਦਿਨਾਂ ਤੱਕ ਪੰਜਾਬ ਵਿੱਚ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਇਹ ਸੂਬੇ ਲਈ ਰਾਹਤ ਵਾਲੀ ਖ਼ਬਰ ਹੈ। ਅੰਮ੍ਰਿਤਸਰ ਦੇ ਰਾਮਦਾਸ ਵਿੱਚ ਰਾਵੀ ਦਰਿਆ ਕਾਰਨ ਟੁੱਟੇ 8 ਧੁੱਸੀ ਬੰਨ੍ਹਾਂ ਨੂੰ ਭਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ, ਜਦੋਂ ਕਿ 5 ਬੰਨ੍ਹਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪਠਾਨਕੋਟ ਤੋਂ ਤਰਨਤਾਰਨ ਤੱਕ ਪਾਣੀ ਦਾ ਪੱਧਰ ਘੱਟ ਗਿਆ ਹੈ। ਦੂਜੇ ਪਾਸੇ, 9 ਸਤੰਬਰ ਤੱਕ ਪਹਾੜਾਂ ‘ਤੇ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਭਾਖੜਾ ਬੰਨ੍ਹ ਦਾ ਪਾਣੀ ਦਾ ਪੱਧਰ ਸ਼ੁੱਕਰਵਾਰ ਰਾਤ 9 ਵਜੇ ਲਗਭਗ 1678.40 ਫੁੱਟ ਦਰਜ ਕੀਤਾ ਗਿਆ ਸੀ, ਜੋ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਡੇਢ ਫੁੱਟ ਹੇਠਾਂ ਹੈ।
ਭਾਖੜਾ ਵਿੱਚ ਪਾਣੀ ਦਾ ਵਹਾਅ ਘੱਟ ਹੋਣ ਕਾਰਨ ਇਹ ਕਮੀ ਦੇਖੀ ਗਈ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਭਾਖੜਾ ਤੋਂ ਲਗਭਗ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਵਿੱਚੋਂ ਸਤਲੁਜ ਵਿੱਚ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।