ਰਾਤ ਨੂੰ ਅੱਤਵਾਦੀਆਂ ਨੇ ਇਕ ਪਿੰਡ ’ਤੇ ਕੀਤਾ ਹਮਲਾ, 60 ਲੋਕਾਂ ਦੀ ਮੌਤ

ਕੌਮਾਂਤਰੀ

ਅੱਤਵਾਦੀਆਂ ਨੇ ਇਕ ਪਿੰਡ ਵਿੱਚ ਵੜ੍ਹ ਕੇ 60 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅੱਤਵਾਦੀਆਂ ਵੱਲੋਂ ਦੇਰ ਰਾਤ ਨੂੰ ਪਿੰਡ ਉਤੇ ਇਹ ਹਮਲਾ ਕੀਤਾ।

ਮੈਦੁਗੁਰੀ, 7 ਸਤੰਬਰ, ਦੇਸ਼ ਕਲਿੱਕ ਬਿਓਰੋ :

ਅੱਤਵਾਦੀਆਂ ਨੇ ਇਕ ਪਿੰਡ ਵਿੱਚ ਵੜ੍ਹ ਕੇ 60 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅੱਤਵਾਦੀਆਂ ਵੱਲੋਂ ਦੇਰ ਰਾਤ ਨੂੰ ਪਿੰਡ ਉਤੇ ਇਹ ਹਮਲਾ ਕੀਤਾ। ਉਤਰ-ਪੂਰਵੀ ਨਾਈਜੀਰੀਆ ਦੇ ਇਕ ਪਿੰਡ ਵਿੱਚ ਬੋਕੋ ਹਰਾਮ ਦੇ ਅੱਤਵਾਦੀਆਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਮੀਡੀਆ ਮੁਤਾਬਕ ਪਿੰਡ ਦੇ ਰਹਿਣ ਵਾਲੇ ਮੁਹੰਮਦ ਬਾਬਾਗਾਨਾ ਨੇ ਦੱਸਿਆ ਕਿ ਬਾਮਾ ਸਥਾਨਕ ਸਰਕਰੀ ਖੇਤਰ ਦੇ ਦਾਰੂਲ ਜਮਾਲ ਉਤੇ ਸ਼ੁੱਕਰਵਾਰ ਦੇਰ ਰਾਤ ਨੂੰ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਘੱਟੋ ਘੱਟ 60 ਲੋਕਾਂ ਦਾ ਕਤਲ ਕੀਤਾ ਗਿਆ। ਬੋਰਨੋ ਸੂਬੇ ਦੇ ਗਵਰਨਰ ਬਾਬਾਗਾਨਾ ਜੁਲੂਮ ਨੇ ਸ਼ਨੀਵਾਰ ਦੇਰ ਸ਼ਾਮ ਨੂੰ ਹਮਲਾਗ੍ਰਸਤ ਖੇਤਰ ਦਾ ਦੌਰ ਕੀਤਾ। ਉਨ੍ਹਾਂ ਕਿਹ ਕਿ ਸਾਨੂੰ ਲੋਕਾਂ ਨਾਲ ਹਮਦਰਦੀ ਹੈ। ਅਸੀਂ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਨਾ ਛੱਡਣ ਦੀ ਅਪੀਲ ਕੀਤੀ ਹੈ ਕਿਉਂ ਅਸੀਂ ਸੁਰੱਖਿਆ ਵਧਾਉਣ ਅਤੇ ਉਨ੍ਹਾਂ ਲਈ ਭੋਜਨ ਅਤੇ ਹੋਰ ਜੀਵਨ ਲਈ ਜ਼ਰੂਰੀ ਚੀਜਾਂ ਉਪਲੱਬਧ ਕਰਾਉਣ ਦਾ ਪ੍ਰਬੰਧ ਕੀਤਾ ਹੈ। ਬਾਮਾ ਦੀ ਸਥਾਨਕ ਸਰਕਾਰ ਦੇ ਮੁੱਖੀ ਮੋਡੂ ਗੁਜਾ ਨੇ ਕਿਹਾ ਕਿ ਇਕ ਦਰਜਨ ਤੋਂ ਜ਼ਿਆਦਾ ਘਰਾਂ ਨੂੰ ਸਾੜ ਦਿੱਤਾ ਗਿਆ ਅਤੇ 100 ਤੋਂ ਜ਼ਿਆਦਾ ਲੋਕ ਆਪਣੇ ਤੋਂ ਭੱਜਣ ਲਈ ਮਜ਼ਬੂਰ ਹੋਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।