ਹੜ੍ਹ ਪ੍ਰਭਾਵਿਤ ਖੇਤਰ ’ਚ ਗਏ MP ਨੂੰ ਜੁੱਤੀ ਗੰਦੀ ਹੋਣ ਦਾ ਡਰ, ਨੌਜਵਾਨ ਦੇ ਮੋਢਿਆਂ ਉਤੇ ਚੜ੍ਹਕੇ ਕੀਤਾ ਦੌਰਾ

ਪੰਜਾਬ

ਹੜ੍ਹ ਪ੍ਰਭਾਵਿਤ ਖੇਤਰ ਵਿੱਚ ਦੌਰਾ ਕਰਨ ਗਿਆ ਐਮਪੀ ਵਿਵਾਦਾਂ ਵਿੱਚ ਘਿਰ ਗਿਆ। ਆਪਣੀ ਜੁੱਤੀ ਗੰਦੀ ਹੋਣ ਤੋਂ ਡਰਦੇ ਐਮ ਪੀ ਨੇ ਇਕ ਨੌਜਵਾਨ ਦੇ ਮੋਢਿਆਂ ਉਤੇ ਚੜ੍ਹ ਕੇ ਦੌਰਾ ਕੀਤਾ।

ਕਟਿਹਾਰ, 8 ਸਤੰਬਰ, ਦੇਸ਼ ਕਲਿੱਕ ਬਿਓਰੋ :

ਹੜ੍ਹ ਪ੍ਰਭਾਵਿਤ ਖੇਤਰ ਵਿੱਚ ਦੌਰਾ ਕਰਨ ਗਿਆ ਐਮਪੀ ਵਿਵਾਦਾਂ ਵਿੱਚ ਘਿਰ ਗਿਆ। ਆਪਣੀ ਜੁੱਤੀ ਗੰਦੀ ਹੋਣ ਤੋਂ ਡਰਦੇ ਐਮ ਪੀ ਨੇ ਇਕ ਨੌਜਵਾਨ ਦੇ ਮੋਢਿਆਂ ਉਤੇ ਚੜ੍ਹ ਕੇ ਦੌਰਾ ਕੀਤਾ। ਬਿਹਾਰ ਦੇ ਕਟਿਹਾਰ ਤੋਂ ਐਮਪੀ ਤਾਰਿਕ ਅਨਵਰ ਆਪਣੇ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰ ਕਰ ਰਹੇ ਸਨ। ਪਹਿਲਾਂ ਤਾਂ ਟਰੈਕਟਰ ਉਤੇ ਚੜ੍ਹ ਕੇ ਇਲਾਕੇ ਤੱਕ ਦੌਰਾ ਕੀਤਾ, ਪ੍ਰੰਤੂ ਜਦੋਂ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਜ਼ਮੀਨ ਉਤੇ ਚੱਲਣ ਦੀ ਗੱਲ ਆਈ ਤਾਂ ਲੋਕਾਂ ਦੇ ਮੋਢੇ ਉਤੇ ਸਵਾਰ ਹੋ ਕੇ ਹੜ੍ਹ ਪ੍ਰਭਾਤ ਖੇਤਰ ਨੂੰ ਪਾਰ ਕੀਤਾ।

ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਲੋਕਾਂ ਵੱਲੋਂ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਟਿਹਾਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਨੀਲ ਯਾਦਵ ਨੇ ਕਿਹਾ ਕਿ ਤਾਰਿਕ ਅਨਵਰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਸੁਦੂਰ ਖੇਤਰ ਤੱਕ ਪਹੁੰਚੇ ਸਨ। ਜਦੋਂ ਉਨ੍ਹਾਂ ਦੀ ਤਬੀਅਤ ਕੁਝ ਖਰਾਬ ਹੋਣ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਠੀਕ ਨਹੀਂ ਚਲ  ਰਹੇ ਸਨ, ਜਿਸ ਕਾਰਨ ਲੋਕਾਂ ਨੇ ਹੀ ਉਸ ਨੂੰ ਮੋਢੇ ਉਤੇ ਚੁੱਕ ਲਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।