ਚੰਡੀਗੜ੍ਹ, 8 ਸਤੰਬਰ, ਦੇਸ਼ ਕਲਿੱਕ ਬਿਓਰੋ :
ਈਡੀ ਵੱਲੋਂ ਪੰਜਾਬ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਈਡੀ ਵੱਲੋਂ ਪੰਜਾਬ ਦੇ ਲੁਧਿਆਣਾ, ਰੂਪਨਗਰ, ਐਸ ਏ ਐਸ ਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਈ ਡੀ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਵਿੱਚ 85 ਏਕੜ ਤੋਂ ਜ਼ਿਆਦਾ ਜ਼ਮੀਨ ਵਾਲੀਆਂ 44 ਅਚਲ ਸੰਪਤੀਆਂ ਨੂੰ ਕੁਰਕ ਕੀਤਾ ਗਿਆ ਹੈ। ਇਸ ਦੀ ਕੀਮਤ ਲਗਭਗ 30 ਕਰੋੜ ਤੋਂ ਜ਼ਿਆਦਾ ਹੈ। ਇਹ ਸੰਪਤੀਆਂ ਕੁਲਦੀਪ ਸਿੰਘ ਮੱਕੜ, ਅੰਗਦ ਸਿੰਘ ਮੱਕੜ, ਪੁਨੀਤ ਸਿੰਘ ਮਕੜ, ਅਤੇ ਉਨ੍ਹਾਂ ਦੀਆਂ ਵਪਾਰਿਕ ਸੰਸਥਾਵਾਂ ਨਾਲ ਸਬੰਧਤ ਹੈ, ਜੋ ਪੀਐਮਐਲਏ, 2002 ਦੇ ਤਹਿਤ ਨਜਾਇਜ਼ ਸਿੰਡੀਕੇਟ ਖਨਣ ਮਾਮਲੇ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਹੁਣ ਤੱਕ 152 ਕਰੋੜ ਰੁਪਏ (ਲਗਭਗ) ਕੁਰਕ ਕੀਤੀ ਗਏ ਹਨ।