ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਲਏ ਵੱਡੇ ਫੈਸਲੇ

ਪੰਜਾਬ

ਚੰਡੀਗੜ੍ਹ, 8 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋਣ ਦੇ ਬਾਵਜੂਦ ਹਸਪਤਾਲ ਵਿੱਚੋਂ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਏ। ਮੀਟਿੰਗ ਦੇ ਫੈਸਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੈਬਨਿਟ ਵਿੱਚ ਵੱਡੇ ਫੈਸਲੇ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਮਿੱਟੀ ਖੇਤਾਂ ਵਿੱਚ ਆ ਗਈ ਹੈ ਕਿ ਅਸੀਂ ਇਕ ਸਕੀਮ ਚਲਾਉਣ ਲੱਗੇ ਹਾਂ ਜਿਸਦਾ ਖੇਤ ਉਸਦਾ ਰੇਤ। ਉਨ੍ਹਾਂ ਕਿਹਾ ਕਿ ਜਿਸਦਾ ਖੇਤ ਉਸ ਨੂੰ ਮਿੱਟੀ ਚੁਕਣ ਦੀ ਇਜ਼ਾਜਤ ਦੇਣ ਲੱਗੇ ਹਾਂ। ਉਨ੍ਹਾਂ ਕਿਹਾ ਜਿਸ ਦਾ ਖੇਤ ਉਸਦੀ ਰੇਤ ਸਕੀਮ ਤਹਿਤ ਕਿਸਾਨ ਮਿੱਟੀ ਵੇਚ ਵੀ ਸਕਦੇ ਹਨ। ਕੈਬਨਿਟ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਫਸਲ ਦੀ ਬਰਬਾਦੀ ਲਈ 20 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇਗਾ। ਹੜ੍ਹ ਕਾਰਨ ਜਿੰਨਾਂ ਦੇ ਜਾਨੀ ਚਲੀ ਗਈ ਉਸਦੇ ਪਰਿਵਾਰ ਨੂੰ ਮਦਦ ਤੌਰ ਉਤੇ 4 ਲੱਖ ਪ੍ਰਤੀ ਰੁਪਏ ਦਿੱਤੇ ਜਾਣਗੇ। ਘਰਾਂ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।

ਹੜ੍ਹ ਪ੍ਰਭਾਵਿਤ ਜਿਹੜੇ ਲੋਕ ਹਨ ਜਿੰਨਾ ਕੋਪਰੇਟਿਵ ਬੈਂਕਾਂ ਤੋਂ ਕਰਜ਼ੇ ਲਏ ਹਨ ਉਨ੍ਹਾਂ ਕਰਜ਼ਿਆਂ ਦੀ ਲਿਮਟ ਵਧਾਈ ਗਈ ਹੈ, 6 ਮਹੀਨੇ ਕਿਸ਼ਤ ਨਹੀਂ ਦੇਣੇਗੀ ਹੋਵੇਗੀ, ਨਾ ਹੀ ਵਿਆਜ਼ ਲੱਗੇਗਾ। ਜਿੰਨਾਂ ਪਸ਼ੂਆਂ ਦੇ ਨੁਕਸਾਨ ਹੋਇਆ ਉਸਦੀ ਸਿਹਤਾ ਦਿੱਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।