ਮਾਸਕੋ, 8 ਸਤੰਬਰ, ਦੇਸ਼ ਕਲਿਕ ਬਿਊਰੋ :
ਰੂਸ ਨੇ ਕੈਂਸਰ ਦੇ ਇਲਾਜ ਵਿੱਚ ਇੱਕ ਇਤਿਹਾਸਕ ਉਪਲੱਭਧੀ ਹਾਸਿਲ ਕੀਤੀ ਹੈ। ਦੇਸ਼ ਦੇ ਨਵੇਂ mRNA-ਅਧਾਰਤ ਟੀਕੇ ‘ਐਂਟਰੋਮਿਕਸ’ ਨੇ ਪ੍ਰੀ-ਕਲੀਨਿਕਲ ਟਰਾਇਲਾਂ ਵਿੱਚ 100% ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਦਿਖਾਈ ਹੈ।
ਰੂਸ ਦੇ ਨੈਸ਼ਨਲ ਮੈਡੀਕਲ ਰਿਸਰਚ ਰੇਡੀਓਲੋਜੀ ਸੈਂਟਰ ਅਤੇ ਰਸ਼ੀਅਨ ਅਕੈਡਮੀ ਆਫ਼ ਸਾਇੰਸਿਜ਼ ਦੇ ਐਂਗਲਹਾਰਡਟ ਇੰਸਟੀਚਿਊਟ ਆਫ਼ ਮੋਲੀਕਿਊਲਰ ਬਾਇਓਲੋਜੀ ਨੇ ਸਾਂਝੇ ਤੌਰ ‘ਤੇ ਇਹ ਟੀਕਾ ਵਿਕਸਤ ਕੀਤਾ ਹੈ।
ਇਸ ਟੀਕੇ ਦੇ ਕਲੀਨਿਕਲ ਟਰਾਇਲ 48 ਵਲੰਟੀਅਰਾਂ ਨਾਲ ਸ਼ੁਰੂ ਕੀਤੇ ਗਏ ਸਨ। ਇਨ੍ਹਾਂ ਟਰਾਇਲਾਂ ਦਾ ਐਲਾਨ 18-21 ਜੂਨ ਨੂੰ ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨਾਮਿਕ ਫੋਰਮ (SPIEF 2025) ਵਿੱਚ ਕੀਤਾ ਗਿਆ ਸੀ।
