ਵਿਧਾਇਕ ਜਲਾਲਾਬਾਦ ਨੇ ਅਰਨੀਵਾਲਾ ਵਿਖੇ ਵਾਟਰ ਪਾਈਪ ਲਾਈਨਾਂ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਪੰਜਾਬ


 ਪ੍ਰੋਜੈਕਟ ਤਹਿਤ 2151 ਘਰੇਲੂ ਪਾਣੀ ਦੇ ਕੁਨੈਕਸ਼ਨ ਅਤੇ 1 ਨੰਬਰ ਪੀਣ ਵਾਲੇ ਪਾਣੀ ਦੀ ਟੈਂਕੀ 1.5 ਲੱਖ ਗੈਲਨ ਸਮਰੱਥਾ ਦੇ ਕੰਮ ਕਰਵਾਏ ਜਾਣਗੇ
ਅਰਨੀਵਾਲਾ/ਫਾਜ਼ਿਲਕਾ 9 ਸਤੰਬਰ 2025, ਦੇਸ਼ ਕਲਿੱਕ ਬਿਓਰੋ
  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਤੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਥੀ ਮਾਮਲੇ ਡਾ. ਰਵਜੋਤ ਸਿੰਘ ਦੀ ਸਰਪ੍ਰਸਤੀ ਹੇਠ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਨਗਰ ਪੰਚਾਇਤ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਵਾਟਰ ਸਪਲਾਈ ਦੀਆਂ ਪਾਈਪ ਲਾਈਨਾਂ ਪਾਉਣ ਦੇ ਕੰਮ ਦੀ ਸੁਰੂਆਤ ਕੀਤੀ!
 ਇਸ ਮੌਕੇ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਹ ਕੰਮ 14.15 ਕਰੋੜ ਦੀ ਲਾਗਤ ਨਾਲ ਕਰਵਾਇਆ ਜਾਣਾ ਹੈ। ਇਸ ਪ੍ਰਜੈਕਟ ਅਧੀਨ 35 ਕਿਲੋਮੀਟਰ ਡੀ.ਆਈ.ਕੇ-7 ਪਾਣੀ ਦੀ ਪਾਈਪ ਪਾਈ ਜਾਣੀ ਹੈ, 2151 ਘਰੇਲੂ ਪਾਣੀ ਦੇ ਕੁਨੈਕਸ਼ਨ ਅਤੇ 1 ਨੰਬਰ ਪੀਣ ਵਾਲੇ ਪਾਣੀ ਦੀ ਟੈਂਕੀ 1.5 ਲੱਖ ਗੈਲਨ ਸਮਰੱਥਾ ਦੇ ਕੰਮ ਕਰਵਾਏ ਜਾਣੇ ਹਨ।    
 ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਟੇਲਰ ਮਾਰਕੀਟ, ਟਿੱਬਾ ਏਰੀਆ, ਝੋਟਿਆਂ ਵਾਲੀ ਰੋਡ, ਬਾਮ ਰੋਡ, ਸ੍ਰੀ ਮੁਕਤਸਰ ਸਾਹਿਬ ਰੋਡ, ਡੱਬਵਾਲੀ ਰੋਡ, ਡੱਬਵਾਲੀ ਫਿਰਨੀ, ਮਲੋਟ ਫਾਜਿਲਕਾ ਰੋਡ ਆਦਿ ਵੱਖ-ਵੱਖ ਇਲਾਕੇ ਸ਼ਾਮਿਲ ਹਨ। ਇਹ ਕੰਮ 15 ਮਹੀਨੇ ਦੇ ਅੰਦਰ-ਅੰਦਰ ਕੀਤਾ ਜਾਣਾ ਹੈ। ਜਿਸ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲੇਗਾ।
 ਵਿਧਾਇਕ ਜਲਾਲਾਬਾਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਰਨੀਵਾਲਾ ਵਿਖੇ 13 ਕਰੋੜ ਦੀ ਲਾਗਤ ਨਾਲ ਸੀਵਰੇਜ ਦੇ ਪ੍ਰੋਜੈਕਟ ਦਾ ਨੀਹ ਪੱਥਰ ਰੱਖਿਆ ਗਿਆ ਸੀ ਜੋ ਕੰਮ ਚੱਲ ਰਿਹਾ। ਇਸ ਤੋਂ ਇਲਾਵਾ ਸਾਢੇ 3 ਕਰੋੜ ਦੀ ਲਾਗਤ ਨਾਲ ਵਾਟਰ ਵਰਕਸ ਚਲਾਉਣ ਦਾ ਕੰਮ ਪੂਰਾ ਕੀਤਾ ਗਿਆ ਸੀ! ਉਨ੍ਹਾਂ ਕਿਹਾ ਕਿ ਅਰਨੀਵਾਲਾ ਛੱਪੜ ਵਾਲੀ ਥਾਂ ਤੇ ਵੀ ਜਲਦੀ ਹੀ ਨਵਾਂ ਪ੍ਰੋਜੈਕਟ ਉਸਾਰਿਆ ਜਾਵੇਗਾ। ਉਹਨਾਂ ਕਿਹਾ ਕਿ ਜਲਦੀ ਹੀ ਅਰਨੀਵਾਲਾ ਦੇ ਵਿਕਾਸ ਕਾਰਜਾਂ ਲਈ ਢਾਈ ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟ ਵੀ ਲਿਆਂਦੇ ਜਾ ਰਹੇ ਹਨ! ਉਹਨਾਂ ਕਿਹਾ ਕਿ ਜਿੰਨੇ ਵੀ ਮਸਲੇ ਹਨ ਚਾਹੇ ਉਹ  ਦੁਕਾਨਦਾਰਾਂ ਦੇ ਨਾਮ ਦੁਕਾਨਾਂ ਕਰਨ ਜਾਂ ਹੋਰ ਵੀ ਹੋਣ ਸਾਰੇ ਮਸਲੇ ਹੱਲ ਕੀਤੇ ਜਾਣਗੇ!  
 ਇਸ ਮੌਕੇ ਕਾਰਜਕਾਰੀ ਅਫਸਰ ਅਰਨੀਵਾਲਾ ਬਲਵਿੰਦਰ ਸਿੰਘ, ਐਕਸੀਐਨ ਅਰੂਨ ਕਲਿਆਣ, ਐਸਡੀਓ ਸੀਵਰੇਜ ਬੋਰਡ ਲਖਪਤ ਰਾਏ ਸਚਦੇਵਾ ਤੇ ਜੇਈ ਰਜਤ ਸਿਡਾਣਾ ਵੀ ਮੌਜੂਦ ਸਨ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।