ਅੰਤਿਮ ਸਸਕਾਰ ਮੌਕੇ ਲੋਕਾਂ ਨੂੰ ਇਕੱਠੇ ਕਰਕੇ ਤਲਵਾਰਾਂ ਨਾਲ ਵੱਢਿਆ, 60 ਦੀ ਮੌਤ

ਕੌਮਾਂਤਰੀ

ਇਕ ਖੌਫ਼ਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਜਨਾਜੇ ਪਿੱਛੇ ਜਾ ਰਹੇ ਲੋਕਾਂ ਨੂੰ ਇਕੱਠੇ ਕਰਕੇ ਤਲਵਾਰਾਂ ਨਾਲ ਹਮਲਾ ਕਰਕੇ ਵੱਢ ਦਿੱਤਾ, ਜਿਸ ਵਿੱਚ 60 ਲੋਕਾਂ ਦੀ ਮੌਤ ਹੋ ਗਈ।

ਨਵੀਂ ਦਿੱਲੀ, 10 ਸਤੰਬਰ, ਦੇਸ਼ ਕਲਿੱਕ ਬਿਓਰੋ :

ਇਕ ਖੌਫ਼ਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਜਨਾਜੇ ਪਿੱਛੇ ਜਾ ਰਹੇ ਲੋਕਾਂ ਨੂੰ ਇਕੱਠੇ ਕਰਕੇ ਤਲਵਾਰਾਂ ਨਾਲ ਹਮਲਾ ਕਰਕੇ ਵੱਢ ਦਿੱਤਾ, ਜਿਸ ਵਿੱਚ 60 ਲੋਕਾਂ ਦੀ ਮੌਤ ਹੋ ਗਈ। ਕਾਂਗੋ ਦੇ ਨਾਰਥ ਕਿਵੂ ਸੂਬੇ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਗੁੱਟ ਅਲਾਅਡ ਡੇਮੋਕ੍ਰੇਟਿਕ ਫੋਰਸ (ADF) ਨੇ ਇਕ ਜਨਾਜੇ ਉਤੇ ਹਮਲਾ ਕਰ ਦਿੱਤਾ। ਪਿੰਡ ਨਤੀਓ ਵਿੱਚ ਲੋਕ ਇਕ ਵਿਅਕਤੀ ਦੇ ਅੰਤਿਮ ਸਸਕਾਰ ਲਈ ਇਕੱਠੇ ਹੋਏ ਸਨ। ਖਬਰਾਂ ਮੁਤਾਬਕ ਹਮਲੇ ਵਿੱਚ ਜਿਉਂਦੀ ਬੱਚੀ ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਲਗਭਗ 10 ਹਮਲਾਵਰ ਸਨ। ਉਨ੍ਹਾਂ ਕੋਲ ਤਲਵਾਰਾਂ ਅਤੇ ਛੂਰੇ ਸਨ। ਉਨ੍ਹਾਂ ਲੋਕਾਂ ਨੂੰ ਇਕ ਥਾਂ ਇਕੱਠੇ ਹੋਣ ਨੂੰ ਕਿਹਾ ਅਤੇ ਫਿਰ ਉਨ੍ਹਾਂ ਕੱਟਣਾ ਸ਼ੁਰੂ ਕਰ ਦਿੱਤਾ। ਲੁਬੇਰੋ ਖੇਤਰ ਦੇ ਸਥਾਨਕ ਪ੍ਰਸ਼ਾਸਨ ਕਰਨਲ ਏਲਨ ਕਿਵੇਵਾ ਨੇ ਦੱਸਿਆ ਕਿ ਇਸ ਹਮਲੇ ਵਿੱਚ ਕਰੀਬ 60 ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਅਜੇ ਆਖਰੀ ਅੰਕੜਾ ਸਾਹਮਣੇ ਨਹੀਂ ਆਇਆ, ਕਿਉਂਕਿ ਸਾਡੀਆਂ ਟੀਮਾਂ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਦੀ ਗਿਣਤੀ ਕਰ ਰਹੀਆਂ ਹਨ। ਕਈ ਲੋਕਾਂ ਦੇ ਸਿਰ ਵੱਢੇ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।