ਹੜ੍ਹਾਂ ’ਚ 150 ਤੋਂ ਜ਼ਿਆਦਾਂ ਕਿਸ਼ਤੀਆਂ ਬਣਾ ਕੇ ਭੇਜਣ ਵਾਲੇ ਪ੍ਰੀਤਪਾਲ ਸਿੰਘ ਨਾਲ ਮੁੱਖ ਮੰਤਰੀ ਨੇ ਵੀਡੀਓ ਕਾਲ ਰਾਹੀਂ ਕੀਤੀ ਗੱਲ, ਕੀਤਾ ਧੰਨਵਾਦ

ਪੰਜਾਬ

ਚੰਡੀਗੜ੍ਹ, 10 ਸਤੰਬਰ, ਦੇਸ਼ ਕਲਿੱਕ ਬਿਓਰੋ :

ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ 150 ਤੋਂ ਜ਼ਿਆਦਾ ਕਿਸ਼ਤੀਆਂ ਬਣਾਉਣ ਵਾਲੇ ਹੰਸਪਾਲ ਟ੍ਰੇਡਜ਼ ਦੇ ਮਾਲਕ ਪ੍ਰੀਤਪਾਲ ਸਿੰਘ ਹੰਸਪਾਲ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਲ ਗੱਲਬਾਤ ਕੀਤੀ। ਸਿਹਤ ਖਰਾਬ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਭਰਤੀ ਹਨ, ਇਥੋਂ ਹੀ ਉਨ੍ਹਾਂ ਵੀਡੀਓ ਕਾਲ ਰਾਹੀਂ ਗੱਲ ਕੀਤੀ। ਮੁੱਖ ਮੰਤਰੀ ਭਗਵੰਤ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪ੍ਰਿਤਪਾਲ ਸਿੰਘ ਹੰਸਪਾਲ ਨੇ ਆਪਣੀ ਫੈਕਟਰੀ ਵਿੱਚ ਬਾਕੀ ਸਾਰੇ ਕੰਮ ਰੋਕ ਕੇ 150 ਤੋਂ ਜ਼ਿਆਦਾ ਕਿਸਤੀਆਂ ਬਣਾ ਕੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਭੇਜੀਆਂ ਸਨ। ਇਨ੍ਹਾਂ ਕਿਸਤੀਆਂ ਦੀ ਉਨ੍ਹਾਂ ਵੱਲੋਂ ਕੋਈ ਵੀ ਕੀਮਤ ਨਹੀਂ ਲਈ ਗਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।