ਪੰਜਾਬ ਦੇ ਏਡਿਡ ਸਕੂਲ, ਸਰਕਾਰ ਦੀ ਬੇਰੁੱਖੀ ਦੇ ਸ਼ਿਕਾਰ: ਕੰਗ 

ਸਿੱਖਿਆ \ ਤਕਨਾਲੋਜੀ

ਸੱਤ ਮਹੀਨਿਆਂ ਤੋਂ ਤਨਖਾਹਾਂ ਬੰਦ ਹੋਣ ਕਾਰਨ ਕਰਮਚਾਰੀ ਝੱਲ ਰਹੇ ਨੇ ਪ੍ਰੇਸ਼ਾਨੀਆਂ

ਸ੍ਰੀ ਚਮਕੌਰ ਸਾਹਿਬ / ਮੋਰਿੰਡਾ: 10 ਸਤੰਬਰ, ਭਟੋਆ 

ਪੰਜਾਬ ਵਿੱਚ 500 ਦੇ ਕਰੀਬ ਏਡਿਡ ਸਕੂਲਾਂ ਵਿੱਚ ਕੰਮ ਕਰ ਰਹੇ  ਲੱਗਭਗ 2000 ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆਂ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹਾਂ ਬੰਦ ਹੋਣ ਕਾਰਨ ਇਨਾਂ ਕਰਮਚਾਰੀਆਂ ਨੂੰ ਭਾਰੀ ਪ੍ਰੇਸ਼ਾਨੀਆ

  ਝੱਲਣੀਆਂ ਪੈ ਰਹੀਆਂ ਹਨ,  ਪ੍ਰੰਤੂ ਪੰਜਾਬ ਸਰਕਾਰ ਵੱਲੋ ਇਨਾਂ ਕਰਮਚਾਰੀਆਂ ਦੀ ਤਨਖਾਹ ਜਾਰੀ ਕਰਨ ਸਬੰਧੀ ਕੋਈ ਸਾਰਥਕ ਕਦਮ ਨਹੀ ਚੁੱਕਿਆ ਜਾ ਰਿਹਾ , ਜਿਸ ਕਾਰਨ ਇਨਾਂ ਕਰਮਚਾਰੀਆਂ ਵਿੱਚ ਸਰਕਾਰ ਪ੍ਰਤੀ ਦਿਨੋ ਦਿਨ ਰੋਸ ਵੱਧਦਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਏਡਿਡ ਸਕੂਲ ਦੇ ਸਾਬਕਾ ਪ੍ਰਿੰਸੀਪਲ ਅਮਰਜੀਤ ਸਿੰਘ ਕੰਗ  ਨੇ ਦੱਸਿਆ ਕਿ ਇਨਾ  ਏਡਿਡ ਸਕੂਲਾਂ ਵਿੱਚੋਂ ਜ਼ਿਆਦਾਤਰ ਸਕੂਲ ਇੱਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਵਿਦਿਆ ਦਾ ਦਾਨ ਕਰ ਰਹੇ ਹਨ, ਜਿਹਨਾਂ ਕੋਲ ਆਪਣੀਆਂ  ਕਾਲਜ ਨੁਮਾਂ ਬਿਲਡਗਾਂ ਅਤੇ ਖੁੱਲਮ-ਖੁੱਲੇ ਗਰਾਉਂਡ ਹਨ । ਉਨਾ ਦੱਸਿਆ ਕਿ 

ਪਹਿਲਾਂ ਪਹਿਲਾਂ ਇਹ ਸਕੂਲ Minority Act ਅਧੀਨ ਵੱਖ-ਵੱਖ ਧਾਰਮਿਕ ਸੋਚ ਰੱਖਣ ਵਾਲੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਚਲਾਏ ਜਾ ਰਹੇ ਸਨ, ਪ੍ਰੰਤੂ  1968 ਵਿੱਚ  ਇਹਨਾਂ ਸਕੂਲਾਂ ਨੂੰ ਦਿੱਲੀ ਪੈਟਰਨ ਤੇ ਗ੍ਰਾਂਟ ਇਨ ਏਡ ਕਰ ਦਿੱਤਾ ਗਿਆ , ਜਿਸ  ਤਹਿਤ ਏਡਿਡ ਸਕੂਲਾਂ ਦੇ ਕਰਮਚਾਰੀਆਂ ਲਈ ਵੀ  ਸਰਕਾਰੀ ਸਕੂਲਾਂ ਦੇ ਕਰਮਚਾਰੀਆਂ ਵਾਂਗ ਪੇਅ ਸਕੇਲ ਅਤੇ ਪੈਨਸ਼ਨ ਸਹੂਲਤਾਂ ਲਾਗੂ ਕਰ ਦਿੱਤੀਆਂ ਗਈਆਂ। ਉਨਾ ਦੱਸਿਆ ਕਿ  ਇਨਾ ਸਕੂਲਾਂ ਦੇ ਕਰਮਚਾਰੀਆਂ ਦੀਆ ਤਨਖਾਹਾਂ ਦੇਣ ਲਈ  95 %  ਪੰਜਾਬ ਸ਼ਰਕਾਰ ਵੱਲੋਂ ਅਤੇ 5% ਹਿੱਸਾ ਮੈਨੇਜਮੈਂਟ ਵੱਲੋਂ  ਪਾ ਕੇ ,2003 ਤੱਕ ਇਨਾ  ਸਕੂਲਾਂ ਦਾ ਪ੍ਰਬੰਧ  ਵਧੀਆ ਚੱਲਦਾ ਰਿਹਾ, ਪ੍ਰਰੰਤੂ ਸਾਲ   2003 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਇਹਨਾ ਸਕੂਲਾਂ ਵਿੱਚ    ਅਧਿਆਪਕਾਂ ਦੀ ਭਰਤੀ ਤੇ ਪਾਬੰਦੀ ਲਗਾ ਦਿੱਤੀ ਗਈ   , ਜਿਸ ਦੇ  ਨਤੀਜੇ ਵੱਜੋਂ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਗਿਣਤੀ 2000 ਦੇ ਕਰੀਬ ਹੀ ਰਹਿ ਗਈ ਹੈ। ਸ੍ਈ੍ਰੀ ਕੰਗ ਨੇ ਦੱਸਿਆ ਕਿ ਉਸ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ  ਸਰਕਾਰਾਂ ਨੇ ਗ੍ਰਾਂਟ 95% ਤੋਂ ਘਟਾ ਕੇ 70% ਕਰਨ ਲਈ ਚਾਲਾਂ ਚੱਲੀਆਂ, ਜੋ ਸਕੂਲ ਮੈਨੇਜਮੈਂਟਾਂ ਅਤੇ ਅਧਿਆਪਕ ਯੂਨੀਅਨ ਦੇ ਸੰਘਰਸ਼ ਕਾਰਨ ਕਾਮਯਾਬ ਨਾ ਹੋ ਸਕੀਆਂ। ਉਨਾਂ  ਮੌਜੂਦਾ ਸਰਕਾਰ ਦੀ ਕਾਰਗੁਜਾਰੀ ਤੇ ਪ੍ਰਤੀਕਰਮ ਪ੍ਰਗਟ ਕਰਦਿਆ ਕਿਹਾ ਕਿ ਜਿਸ ਸਰਕਾਰ ਵੱਲੋ ਹੋਂਦ ਵਿੱਚ ਆਉਣ ਤੋ ਹੀ ਸਿਹਤ ਅਤੇ ਸਿੱਖਿਆ ਨੂੰ ਪ੍ਰਮੁਖਤਾ ਦੇਣ ਦਾ ਢੰਡੋਰਾ ਪਿੱਟਿਆ ਜਾ ਰਿਹਾ  ਹੋਵੇ, ਉਸ ਸਰਕਾਰ ਵੱਲੋ ਏਡਿਡ ਸਕੂਲਾਂ ਦੇ ਕਰਮਚਾਰੀਆਂ ਦੀਆਂ ਪਿਛਲੇ 6 ਮਹੀਨਿਆਂ ਤੋ ਜਾਰੀ ਨਾ ਕਰਨ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।