11 ਸਤੰਬਰ 2025 ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ
ਸੰਗਰੂਰ, 10 ਸਤੰਬਰ, ਦੇਸ਼ ਕਲਿੱਕ ਬਿਓਰੋ –
ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਜ਼ਿਲ੍ਹਾ ਸੰਗਰੂਰ ਦੇ 26 ਪਿੰਡਾਂ ਵਿੱਚ ਪੈਂਦੇ ਸਾਰੇ ਸਕੂਲਾਂ ਅਤੇ ਹੋਰ ਪਿੰਡਾਂ ਦੇ 24 ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤੇ ਗਏ ਸਨ ਪਰ ਅੱਜ ਮੁੜ ਨਿਰੀਖਣ ਉਪਰੰਤ ਬੰਦ ਕੀਤੇ ਸਕੂਲਾਂ ਵਿਚੋਂ 22 ਹੋਰ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। 11 ਸਤੰਬਰ 2025 ਨੂੰ ਇਹ ਸਕੂਲ ਆਮ ਵਾਂਗ ਖੁੱਲ੍ਹਣਗੇ। ਅੱਜ ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ ਭ ਅਤੇ ਮ ਸੰਗਰੂਰ ਵੱਲੋਂ ਕੀਤੇ ਸਕੂਲਾਂ ਦੇ ਨਿਰੀਖਣ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਰੀ ਰਿਪੋਰਟ ਦੇ ਅਧਾਰ ਉੱਤੇ ਇਹ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ 10 ਸਤੰਬਰ ਤੋਂ ਵੀ 2 ਸਕੂਲ ਖੋਲ੍ਹੇ ਗਏ ਸਨ।
ਜਿਹੜੇ ਸਕੂਲਾਂ ਨੂੰ 11 ਸਤੰਬਰ ਤੋਂ ਖੋਹਲਣ ਦਾ ਫੈਸਲਾ ਕੀਤਾ ਗਿਆ ਹੈ, ਉਹਨਾਂ ਵਿੱਚ ਬਲਾਕ ਸੰਗਰੂਰ-1 ਦਾ ਸ.ਸ.ਸ.ਸ. ਕਾਂਝਲਾ ਅਤੇ ਸ.ਪ.ਸ. ਰਾਮਨਗਰ ਬਸਤੀ, ਸ.ਪ.ਸ. ਬੇਨੜਾ, ਬਲਾਕ ਸੰਗਰੂਰ-2 ਦੇ ਸ.ਸ.ਸ.ਸ. ਭਵਾਨੀਗੜ੍ਹ ਕੰਨਿਆ, ਸ.ਸ.ਸ.ਸ. ਚੰਨੋ, ਸ.ਹ.ਸ. ਕਾਕੜਾ, ਬਲਾਕ ਲਹਿਰਾਗਾਗਾ ਦੇ ਸ.ਸ.ਸ.ਸ. ਹਰਿਆਊ, ਸ.ਸ.ਸ.ਸ. ਲਹਿਰਾਗਾਗਾ, ਸ.ਹ.ਸ. ਭੁਟਾਲ ਖੁਰਦ, ਬਲਾਕ ਮੂਨਕ ਦਾ ਸ.ਸ.ਸ.ਸ. ਮੂਨਕ (ਮੁੰਡੇ), ਬਲਾਕ ਧੂਰੀ ਦਾ ਸ.ਮਿ.ਸ. ਪੇਧਨੀ, ਸ.ਮਿ.ਸ. ਬੱਬਨਪੁਰ, ਸ.ਮਿ.ਸ. ਹਸਨਪੁਰ, ਬਲਾਕ ਸ਼ੇਰਪੁਰ ਦੇ ਸ.ਹ.ਸ. ਮਹਿਮਦਪੁਰ, ਸ.ਸ.ਸ.ਸ. ਸ਼ੇਰਪੁਰ, ਸ.ਸ.ਸ.ਸ. ਮੂਲੋਵਾਲ, ਬਲਾਕ ਚੀਮਾ ਦਾ ਸ.ਹ.ਸ. ਕਿਲ੍ਹਾ ਭਰੀਆਂ, ਬਲਾਕ ਸੁਨਾਮ-1ਦਾ ਸ.ਹ.ਸ. ਰਾਮਗੜ੍ਹ ਜਵੰਧੇ, ਸੁਨਾਮ-2 ਦਾ ਸ.ਸ.ਸ.ਸ. ਲਾਡਬਨਜਾਰਾ, ਸ.ਹ.ਸ. ਬਲਿਆਲ, ਬਲਾਕ ਲਹਿਰਾਗਾਗਾ ਦਾ ਸ.ਪ.ਸ. ਚੰਗਾਲੀਵਾਲਾ ਅਤੇ ਬਲਾਕ ਸੁਨਾਮ-2 ਦਾ ਸ.ਪ.ਸ. ਦਿੜ੍ਹਬਾ ਸ਼ਾਮਲ ਹਨ।