2 ਲੱਖ 50 ਹਜ਼ਾਰ ਰੁਪਏ ਦੀ ਰਾਹਤ ਸਮੱਗਰੀ ਕੀਤੀ ਦਾਨ
ਬਠਿੰਡਾ, 10 ਸਤੰਬਰ : ਦੇਸ਼ ਕਲਿੱਕ ਬਿਓਰੋ
ਡੀਸੀ ਸ਼੍ਰੀ ਰਾਜੇਸ਼ ਧੀਮਾਨ ਨੂੰ ਪੰਜਾਬ ਵਿੱਚ ਹੜ੍ਹ ਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਇਨਸਾਨਾਂ ਦੀ ਮਦਦ ਦੇ ਨਾਲ-ਨਾਲ ਬੇਜੁਬਾਨ ਪਸ਼ੂਆਂ ਲਈ ਅਹਿਮਦਾਬਾਦ ਤੇ ਗੁਜਰਾਤ ਤੋਂ ਆਏ ਸੁਰਿੰਦਰ ਪਾਲ ਜੈਨ ਅਤੇ ਸੁਰੇਸ਼ ਪਾਲ ਜੈਨ ਨੇ 2,51000 ਰੁਪਏ ਦਾ ਚੈੱਕ ਅਤੇ 2.5 ਲੱਖ ਰੁਪਏ ਦੀ ਸਮੱਗਰੀ ਸ਼ਾਮਲ ਭੇਂਟ ਕੀਤੀ।
ਇਸ ਮੌਕੇ ਡੀਸੀ ਸ਼੍ਰੀ ਰਾਜੇਸ਼ ਧੀਮਾਨ ਨੇ ਜੈਨ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਪੰਜਾਬ ਪ੍ਰਤੀ ਆਪਣਾ ਅਟੁੱਟ ਪਿਆਰ ਪ੍ਰਗਟ ਕੀਤਾ ਹੈ।
ਇਸ ਮੌਕੇ ਜੈਨ ਪਰਿਵਾਰ ਨੇ ਡੀਸੀ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕਿ ਭਵਿੱਖ ਵਿੱਚ ਜੇਕਰ ਲੋੜ ਪਈ ਤਾਂ ਉਹ ਹੋਰ ਮਦਦ ਕਰਨ ਲਈ ਤਿਆਰ ਹਨ।