ਬੱਚਿਆਂ ਵੱਲੋਂ ਜ਼ਿਆਦਾ ਖਾਧੇ ਜਾਂਦੇ ਜੰਕ ਤੇ ਫਾਸਟ ਫੂਡ ਦੇ ਰਹੇ ਹਨ ਕੈਂਸਰ ਨੂੰ ਸੱਦਾ

ਸਿਹਤ

ਬੱਚਿਆਂ ਵਿੱਚ ਹੋਂਣ ਵਾਲੇ ਕੈਂਸਰ ਰੋਗ ਸਬੰਧੀ ਆਸ਼ਾ ਵਰਕਰਾਂ ਨੂੰ ਕੀਤਾ ਜਾਗਰੂਕ

ਬਠਿੰਡਾ, 10 ਸਤੰਬਰ : ਦੇਸ਼ ਕਲਿੱਕ ਬਿਓਰੋ

ਬੱਚਿਆਂ ਵੱਲੋਂ ਜ਼ਿਆਦਾ ਖਾਧੇ ਜਾਂਦੇ ਜੰਕ ਤੇ ਫਾਸਟ ਫੂਡ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਅਰਬਨ ਏਰੀਆ ਦੀਆਂ ਆਸ਼ਾ ਵਰਕਰਾਂ ਨੂੰ ਬੱਚਿਆ ਦੇ ਕੈਂਸਰ ਰੋਗ ਸਬੰਧੀ ਜਾਗਰੂਕ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਇਸ ਬਿਮਾਰੀ ਤੋਂ ਬੱਚਿਆ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

          ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਘੱਟ ਸੇਵਨ, ਮਿਲਾਵਟਖੋਰੀ, ਚੀਜ਼ਾਂ ਦਾ ਸ਼ੁੱਧ ਨਾ ਮਿਲਣਾ, ਕਸਰਤ ਨਾ ਕਰਨਾ ਅਤੇ ਗੰਦਾ ਪਾਣੀ ਪੀਣਾ ਵੀ ਕੈਂਸਰ ਹੋਣ ਦੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ-ਸ਼ੈਲੀ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ ਜੋ ਕੈਂਸਰ ਦਾ ਇਕ ਵੱਡਾ ਕਾਰਨ ਹੈ। ਸਹੀ ਵਜ਼ਨ ਬਣਾਈ ਰੱਖਣਾ ਅਤੇ ਸਰੀਰਕ ਤੌਰ ’ਤੇ ਸਰਗਰਮ ਰਹਿਣਾ ਕਈ ਕਿਸਮਾਂ ਦੇ ਕੈਂਸਰ ਦੇ ਜੋਖ਼ਮ ਨੂੰ ਘਟਾ ਸਕਦਾ ਹੈ।

          ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੈਂਸਰ ਦੀਆਂ ਕੁਝ ਕਿਸਮਾਂ ਲਈ ਲੱਛਣਾਂ ਦਾ ਜਲਦੀ ਪਤਾ ਲਗਾਉਣ ਨਾਲ ਮਰੀਜ਼ਾਂ ਨੂੰ ਇਸ ਘਾਤਕ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਪ੍ਰਭਾਵਿਤ ਅੰਗ ਦੇ ਆਧਾਰ ‘ਤੇ ਵੱਖ-ਵੱਖ ਕੈਂਸਰਾਂ ਦੇ ਵੱਖ-ਵੱਖ ਲੱਛਣ ਹੁੰਦੇ ਹਨ। ਹਾਲਾਂਕਿ, ਇੱਥੇ ਕੁਝ ਆਮ ਲੱਛਣ ਹਨ ਜਿਨ੍ਹਾਂ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਜੇਕਰ ਇਹਨਾਂ ਵਿੱਚੋਂ ਕੋਈ ਵੀ ਲੱਛਣ ਹੁੰਦਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ।

ਇਸ ਦੌਰਾਨ ਕਿਡਜ਼ ਕੈਨ ਐਨ.ਜੀ.ਓ ਦੇ ਸਟੇਟ ਕੋਆਰਡੀਨੇਟਰ ਮੁਸਹਫ ਜੈਦੀ ਨੇ ਕਿਹਾ ਕਿ ਸੰਤੁਲਿਤ ਤੇ ਸਿਹਤਮੰਦ ਖੁਰਾਕ ਖਾਓ। ਰਿਫਾਇੰਡ ਕਾਰਬੋਹਾਈਡ੍ਰੇਟ, ਖੰਡ, ਪ੍ਰੋਸੈਸਡ ਭੋਜਨ, ਫਾਸਟ ਫੂਡ ਤੇ ਡੀਪ ਫ੍ਰਾਇਡ ਭੋਜਨ ਕੈਂਸਰ ਦੇ ਜੋਖ਼ਮ ਨੂੰ ਵਧਾਉਂਦੇ ਹਨ। ਜੈਤੂਨ ਦਾ ਤੇਲ, ਤਾਜ਼ੇ ਫਲ, ਸਬਜ਼ੀਆਂ, ਜੂਸ, ਬਦਾਮ ਤੇ ਅਖਰੋਟ ਆਹਾਰ ’ਚ ਸ਼ਾਮਲ ਕਰੋ। ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਜੋ ਨਿਰੰਤਰ ਹੈ ਅਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਅਚਾਨਕ ਭਾਰ ਘਟਣਾ ਹਰ ਵੇਲੇ ਥਕਾਵਟ ਮਹਿਸੂਸ ਹੁੰਦੀ ਹੈ ਗੈਰ-ਘੱਟ ਜਾਂ ਵਾਰ-ਵਾਰ ਬੁਖਾਰ ਚਮੜੀ ਦੇ ਰੰਗ ਜਾਂ ਬਣਤਰ ਵਿੱਚ ਤਬਦੀਲੀਆਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਇੱਕ ਗੰਢ, ਦਰਦ ਦੇ ਨਾਲ ਜਾਂ ਬਿਨਾਂ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਅਸਧਾਰਨ ਡਿਸਚਾਰਜ ਜਾਂ ਖੂਨ ਵਗਣਾ ਚਮੜੀ ਜਾਂ ਚਿਹਰੇ ਦੇ ਜਖਮ ਜੋ ਠੀਕ ਨਹੀਂ ਹੋਏ ਹਨ।

ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਨਰਿੰਦਰ ਕੁਮਾਰ ਅਤੇ ਜਿਲ੍ਹਾ ਕਮਿਉਨਟੀ ਮੋਬਲਾਇਜਰ ਸਰਮੀਲਾ ਗੁਪਤਾ ਨੇ ਦੱਸਿਆ ਕਿ ਜੇਕਰ ਤੁਸੀਂ ਜਾਂ ਕੋਈ ਅਜ਼ੀਜ਼ ਇਹਨਾਂ ਲੱਛਣਾਂ ਦਾ ਅਨੁਭਵ ਕਰਦਾ ਹੈ, ਤਾਂ ਕਿਸੇ ਹੋਰ ਸਮੱਸਿਆਵਾਂ ਤੋਂ ਬਚਣ ਲਈ ਸਮਾਂ ਬਰਬਾਦ ਕੀਤੇ ਬਿਨਾਂ ਡਾਕਟਰੀ ਸਲਾਹ ਲਓ। ਇਹਨਾਂ ਲੱਛਣਾਂ ਦਾ ਮਤਲਬ ਹਮੇਸ਼ਾ ਕੈਂਸਰ ਨਹੀਂ ਹੁੰਦਾ। ਇਹਨਾਂ ਵਿੱਚੋਂ ਬਹੁਤ ਸਾਰੇ ਲੱਛਣ ਹੋਰ ਬਿਮਾਰੀਆਂ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਤੁਸੀਂ ਲੰਬੇ ਸਮੇਂ ਤੋਂ ਤੰਬਾਕੂ ਉਤਪਾਦਾਂ (ਕਿਸੇ ਵੀ ਰੂਪ ਵਿੱਚ) ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਹੋਰ ਲੋਕਾਂ ਦੇ ਮੁਕਾਬਲੇ ਕੈਂਸਰ ਹੋਣ ਦਾ ਵਧੇਰੇ ਜੋਖਮ ਹੋ ਸਕਦਾ ਹੈ। ਆਪਣੇ ਡਾਕਟਰ ਨਾਲ ਗੱਲ ਕਰੋ ਕਿ ਤੁਹਾਡੇ ਲਈ ਕਿਹੜੇ ਸਕ੍ਰੀਨਿੰਗ ਟੈਸਟ ਢੁਕਵੇਂ ਹਨ ਤਾਂ ਜੋ ਤੁਸੀਂ ਕੈਂਸਰ ਦੇ ਵਧਣ ਤੋਂ ਪਹਿਲਾਂ ਪਤਾ ਲਗਾ ਸਕੋ, ਇਹ ਸ਼ੁਰੂਆਤੀ ਪੜਾਵਾਂ ਵਿੱਚ ਹੋ ਸਕਦਾ ਹੈ।

ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ, ਹੈਲਥ ਸੁਪਵਾਇਜਰ ਹਰਜੀਤ ਸਿੰਘ ਅਤੇ ਜਸਵਿੰਦਰ ਸ਼ਰਮਾ ਹਾਜਰ ਸਨ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।