ਚਮਕੌਰ ਸਾਹਿਬ./ ਮੋਰਿੰਡਾ 10 ਸਤੰਬਰ ਭਟੋਆ
ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਦੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਘਰ ਵਿਖੇ ਹੋਈ । ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਉਨਾ ਮੈਂਬਰਾਂ. ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ , ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਇਸ ਮਹੀਨੇ ਵਿੱਚ ਆਉਂਦਾ ਹੈ, ਸੰਘ ਦੇ ਜਨਰਲ ਸਕੱਤਰ ਲਛਮਣ ਸਿੰਘ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਵੱਖ – ਵੱਖ ਬੁਲਾਰਿਆਂ ਵਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਜਾਇਜ ਅਤੇ ਹੱਕੀ ਮੰਗਾਂ ਪ੍ਰਤੀ ਸਰਕਾਰ ਵੱਲੋ ਬਿਲਕੁੱਲ ਚੁੱਪ ਧਾਰਨ ਦੀ ਸਖਤ ਨਿਖੇਧੀ ਕੀਤੀ ਗਈ । ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਭਾਗ ਸਿੰਘ ਮਕੜੌਨਾ, ਹਰਚੰਦ ਸਿੰਘ, ਬਾਰਾ ਸਿੰਘ ਕੰਗ, ਪ੍ਰਗਟ ਸਿੰਘ , ਪ੍ਰਿੰਸੀਪਲ ਜਸਵੰਤ ਸਿੰਘ, ਦਰਸ਼ਨ ਕੁਮਾਰ ਵਰਮਾ, ਮੋਹਨ ਸਿੰਘ, ਪਵਨ ਕੁਮਾਰ, ਸੰਗਤ ਸਿੰਘ ਲੌਂਗੀਆ ਅਤੇ ਸੁਰਿੰਦਰਜੀਤ ਵਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪੈਨਸ਼ਨਰ ਸਵਰਗ ਸਿਧਾਰ ਗਏ ਹਨ, ਉਨ੍ਹਾਂ ਦਾ ਬਕਾਇਆ ਉਨ੍ਹਾਂ ਦੇ ਵਾਰਿਸਾਂ ਨੂੰ ਤੁਰੰਤ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋ,ਕੇਂਦਰ ਸਰਕਾਰ ਦੀ ਤਰਜ ਤੇ ਡੀ ਏ 42 ਫ਼ੀਸਦ ਦੀ ਥਾਂ 55 ਫ਼ੀਸਦ ਅਜੇ ਤੱਕ ਜਾਰੀ ਨਾ ਕਰਨ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਜਬਰਦਸਤ ਰੋਸ ਪਾਇਆ ਜਾ ਰਿਹਾ ਹੈ । ਮੀਟਿੰਗ ਵਿੱਚ ਸਰਕਾਰ ਤੋ 13 ਫ਼ੀਸਦੀ ਦਾ ਬਕਾਇਆ ਰਹਿੰਦੇ ਡੀਏ ਤੁਰੰਤ ਦੇਣ ਦੀ ਵੀ ਮੰਗ ਕੀਤੀ। ਮੀਟਿੰਗ ਵਿੱਚ ਸੀਨੀਅਰ ਮੈਂਬਰ ਸੰਤ ਰਾਮ ਅਤੇ ਹੜ੍ਹਾਂ ਦੌਰਾਨ ਮਾਰੇ ਗਏ ਲੋਕਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਧਰਮਪਾਲ ਸੋਖਲ ਨੇ ਦੱਸਿਆ ਕਿ ਸੰਸਥਾ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬੜੀ ਜਲਦੀ ਮੱਦਦ ਕਰਨ ਦਾ ਵੀ ਫੈਸਲਾ ਕੀਤਾ ਗਿਆ।ਇਸ ਮੌਕੇ ਨੌਹਰੀਆ ਸਿੰਘ , ਗੁਰਦੇਵ ਸਿੰਘ, ਗੁਰਦਿਆਲ ਸਿੰਘ , ਕੈਂਪਟਨ ਗੁਰਦੇਵ ਸਿੰਘ, ਮਾਸਟਰ ਰਣਜੀਤ ਸਿੰਘ ਹਵਾਰਾ, ਰਾਮ ਪਿਆਰੀ, ਸੁਰਿੰਦਰ ਕੌਰ, ਸੁਰਜੀਤ ਸਿੰਘ, ਚੰਨਣ ਸਿੰਘ ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।