ਸਕੂਲਾਂ ਨੂੰ 30 ਸਤੰਬਰ ਤੱਕ ਬਿਲਡਿੰਗ ਸੇਫਟੀ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਹੁਕਮ

ਪੰਜਾਬ

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ 30 ਸਤੰਬਰ ਤੱਕ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਸਰਕਟੀਫਿਕੇਟ ਜਮ੍ਹਾਂ ਕਰਵਾਏ ਜਾਣ।

ਮਾਨਸਾ, 10 ਸਤੰਬਰ, ਦੇਸ਼ ਕਲਿੱਕ ਬਿਓਰੋ :

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ 30 ਸਤੰਬਰ ਤੱਕ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਸਰਕਟੀਫਿਕੇਟ ਜਮ੍ਹਾਂ ਕਰਵਾਏ ਜਾਣ। ਜੇਕਰ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਏ ਜਾਂਦੇ ਤਾਂ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਨੇ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਸਾਲ 2025-26 ਦੇ ਫਾਇਰ ਸੇਫਟੀ ਤੇ ਬਿਲਡਿੰਗ ਸੇਫਟੀ ਸਰਟੀਫਿਕੇਟ 30 ਸਤੰਬਰ 2025 ਤੱਕ ਜਮ੍ਹਾਂ ਕਰਵਾਉਣ।

          ਉਨ੍ਹਾਂ ਕਿਹਾ ਕਿ ਆਰ.ਟੀ.ਈ. ਐਕਟ ਦੇ ਨਿਯਮਾਂ ਅਨੁਸਾਰ ਹਰੇਕ ਸਕੂਲ ਨੇ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ‘ਤੇ ਹਰ ਸਾਲ ਇਹ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਹੁੰਦੇ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿਚ ਮਾਨਤਾ ਰੱਦ ਜਾਂ ਜ਼ੁਰਮਾਨਾ ਕੀਤਾ ਜਾ ਸਕਦਾ ਹੈ।

          ਉਨ੍ਹਾਂ ਦੱਸਿਆ ਕਿ ਨੈਸ਼ਨਲ ਪਬਲਿਕ ਸਕੂਲ ਬੱਛੋਆਣਾ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਕੋਟ ਧਰਮੁ, ਮਦਰ ਡਿਵਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਪ੍ਰੋਫੈਸਰ ਯੋਗੇਸ਼ ਮੈਮੋਰੀਅਲ ਸਕੂਲ ਮਾਨਸਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਡੇਅ ਬੋਰਡਿੰਗ ਸਕੂਲ ਦਿਆਲਪੁਰਾ, ਆਦਰਸ਼ ਮਾਡਲ ਸਕੂਲ ਬੁਢਲਾਡਾ, ਬੀ.ਐਨ. ਗੁਰੂਕੂਲ ਇੰਟਰਨੈਸ਼ਨਲ ਸਕੂਲ ਬੁਢਲਾਡਾ, ਪਟਿਆਲਾ ਕਾਨਵੈਂਟ ਸਕੂਲ ਬੋਹਾ, ਸੰਤ ਕਬੀਰ ਪਬਲਿਕ ਸਕੂਲ ਜੋਗਾ, ਬਰਾਈਟ ਫਿਊਚਰ ਮਿਡਲ ਸਕੂਲ ਮਾਨਸਾ, ਹੌਲੀ ਹਾਰਟ ਮਿਡਲ ਸਕੂਲ ਮਾਨਸਾ ਖੁਰਦ, ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਮੁਨਸ਼ੀ ਮੈਮੋਰੀਅਲ ਪਬਲਿਕ ਸਕੂਲ ਖੈਰਾ ਖੁਰਦ, ਬੀ.ਐਸ.ਡੀ. ਪਬਲਿਕ ਸਕੂਲ ਮੀਰਪੁਰ ਖੁਰਦ, ਪੁਲਿਸ ਪਬਲਿਕ ਸਕੂਲ ਤਾਮਕੋਟ, ਮੈਰੀ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਬਾਬਾ ਜੋਗੀ ਪੀਰ ਸਕੂਲ ਰੱਲਾ, ਐਸ.ਆਰ.ਐਸ.ਐਮ. ਪਬਲਿਕ ਸਕੂਲ ਘੁਰਕਣੀ, ਅਨਮੋਲ ਪਬਲਿਕ ਸਕੂਲ ਸਰਦੂਲਗੜ੍ਹ, ਗਿਆਨ ਦੀਪ ਸੈਕੰਡਰੀ ਸਕੂਲ ਸਰਦੂਲਗੜ੍ਹ, ਹੌਲੀ ਹਾਰਟ ਹਾਈ ਸਕੂਲ ਮਾਨਸਾ, ਰੋਜ਼ੀ ਕਿੰਡਰਗਾਰਟਨ ਸਕੂਲ ਮਾਨਸਾ, ਬੀ.ਐਚ.ਐਸ ਸੈਕੰਡਰੀ ਸਕੂਲ ਬਰਨਾਲਾ ਵੱਲੋਂ ਅਪਡੇਟਡ ਫਾਇਰ ਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ ਹਨ।           ਉਨ੍ਹਾਂ ਉਕਤ ਸਕੂਲਾਂ ਨੂੰ 30 ਸਤੰਬਰ, 2025 ਤੱਕ ਇਹ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।