ਬਠਿੰਡਾ 11 ਸਤੰਬਰ, ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਫ਼ਸਰ ਚਮਕੌਰ ਸਿੰਘ ਦੀ ਅਗਵਾਈ ਵਿੱਚ 69 ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਵਿੱਚ ਫਸਵੇਂ ਮੁਕਾਬਲੇ ਹੋ ਰਹੇ ਹਨ।
ਇਹਨਾਂ ਖੇਡ ਮੁਕਾਬਲਿਆਂ ਵਿੱਚ ਦੂਜੇ ਦਿਨ ਸੈਕਸ਼ਨ ਅਫ਼ਸਰ ਗੁਰਸੇਵਕ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਫੁੱਟਬਾਲ ਅੰਡਰ 19 ਸਾਲ ਲੜਕੀਆਂ ਵਿੱਚ ਤਲਵੰਡੀ ਸਾਬੋ ਜੋਨ ਨੇ ਪਹਿਲਾਂ ਸਥਾਨ, ਬਠਿੰਡਾ1 ਜੋਨ ਦੂਜਾ ਸਥਾਨ, ਸੰਗਤ ਜੋਨ ਨੇ ਤੀਜਾ ਸਥਾਨ, ਰੱਸਾਕਸ਼ੀ ਅੰਡਰ 17 ਮੁੰਡੇ ਵਿੱਚ ਜੋਨ ਗੋਨਿਆਣਾ ਮੰਡੀ ਨੇ ਪਹਿਲਾ, ਮੌੜ ਮੰਡੀ ਨੇ ਦੂਜਾ, ਸੰਗਤ ਜੋਨ ਨੇ ਤੀਜਾ, ਅੰਡਰ 19 ਮੁੰਡੇ ਵਿੱਚ ਜੋਨ ਗੋਨਿਆਣਾ ਮੰਡੀ ਨੇ ਪਹਿਲਾ, ਤਲਵੰਡੀ ਸਾਬੋ ਜੋਨ ਨੇ ਦੂਜਾ, ਸੰਗਤ ਜੋਨ ਨੇ ਤੀਜਾ,ਕਬੱਡੀ ਸਰਕਲ ਸਟਾਈਲ ਅੰਡਰ 19 ਲੜਕੀਆਂ ਮੰਡੀ ਕਲਾਂ ਜੋਨ ਨੇ ਪਹਿਲਾ ਸਥਾਨ ,ਮੰਡੀ ਫੂਲ ਜੋਨ ਨੇ ਦੂਜਾ ਸਥਾਨ , ਮੌੜ ਮੰਡੀ ਜੋਨ ਨੇ ਤੀਜਾ ਸਥਾਨ, ਅੰਡਰ 17 ਲੜਕੀਆ ਕਬੱਡੀ ਸਰਕਲ ਵਿੱਚ ਭਗਤਾ ਜੋਨ ਨੇ ਪਹਿਲਾ ਸਥਾਨ, ਮੋੜ ਮੰਡੀ ਜੋਨ ਨੇ ਦੂਜਾ ਸਥਾਨ, ਬਠਿੰਡਾ -2 ਤੀਜਾ ਸਥਾਨ, ਕ੍ਰਿਕੇਟ ਅੰਡਰ 19 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਜਾ ਸਥਾਨ,
ਹੈਂਡਬਾਲ ਅੰਡਰ 14 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾ, ਸੰਗਤ ਮੰਡੀ ਜੋਨ ਨੇ ਦੂਜਾ, ਭਗਤਾ ਜੋਨ ਨੇ ਤੀਜਾ,ਹੈਂਡਬਾਲ ਅੰਡਰ 14 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾ, ਸੰਗਤ ਮੰਡੀ ਜੋਨ ਨੇ ਦੂਜਾ, ਤਲਵੰਡੀ ਸਾਬੋ ਨੇ ਤੀਜਾ,ਅੰਡਰ 17 ਕੁੜੀਆ ਹਾਕੀ ਵਿੱਚ ਭੁੱਚੋ ਮੰਡੀ ਜੋਨ ਨੇ ਪਹਿਲਾ, ਗੋਨਿਆਣਾ ਨੇ ਦੂਜਾ, ਭਗਤਾ ਨੇ ਤੀਜਾ ਸਥਾਨ, ਅੰਡਰ 14 ਕੁੜੀਆ ਹਾਕੀ ਵਿੱਚ ਭਗਤਾਂ ਜੋਨ ਨੇ ਪਹਿਲਾ,ਭੁੱਚੋ ਮੰਡੀ ਜੋਨ ਨੇ ਦੂਜਾ, ਬਠਿੰਡਾ 2 ਨੇ ਤੀਜਾ, ਵੁਸੂ ਅੰਡਰ 17 ਮੁੰਡੇ 45 ਕਿਲੋ ਭਾਰ ਵਰਗ ਵਿੱਚ ਅਕਾਸ਼ਦੀਪ ਸਿੰਘ ਮੌੜ ਮੰਡੀ ਨੇ ਪਹਿਲਾ, ਬਲਕਾਰ ਸਿੰਘ ਮੌੜ ਮੰਡੀ ਨੇ ਦੂਜਾ, 48 ਕਿਲੋ ਭਾਰ ਵਰਗ ਵਿੱਚ ਹਰਸ਼ਦੀਪ ਸਿੰਘ ਮੌੜ ਮੰਡੀ ਨੇ ਪਹਿਲਾ, ਰਣਵੀਰ ਸਿੰਘ ਸੰਗਤ ਜੋਨ ਨੇ ਦੂਜਾ, 52 ਕਿਲੋ ਭਾਰ ਵਰਗ ਵਿੱਚ ਹਰਸਾਹਿਬ ਸਿੰਘ ਸੰਗਤ ਜੋਨ ਨੇ ਪਹਿਲਾ, ਮੋਹਿਤ ਕੁਮਾਰ ਬਠਿੰਡਾ 2 ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਜਸਵੀਰ ਕੌਰ, ਪਵਿੱਤਰ ਸਿੰਘ, ਬਲਕਰਨ ਸਿੰਘ, ਰਣਧੀਰ ਸਿੰਘ ਧੀਰਾ, ਦਵਿੰਦਰ ਸਿੰਘ, ਬਲਤੇਜ ਸਿੰਘ, ਕੁਲਵੀਰ ਸਿੰਘ, ਗੁਰਦੀਪ ਸਿੰਘ, ਪ੍ਰਗਟ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਕੌਰ, ਕਸ਼ਮੀਰ ਸਿੰਘ, ਸਵਰਨਜੀਤ ਕੌਰ, ਜਗਦੀਪ ਸਿੰਘ, ਸਿਮਰਜੀਤ ਸਿੰਘ, ਸੁਰਿੰਦਰ ਕੁਮਾਰ, ਨਵਦੀਪ ਕੌਰ, ਗਗਨਦੀਪ ਸਿੰਘ, ਹਰਮੰਦਰ ਸਿੰਘ ਲਾਲੇਆਣਾ, ਰਾਜਵੰਤ ਸਿੰਘ ਹਾਕੀ ਕੋਚ, ਜਸਪ੍ਰੀਤ ਕੌਰ, ਚਰਨਜੀਤ ਸਿੰਘ, ਕਰਨੀ ਸਿੰਘ, ਜਗਦੇਵ ਸਿੰਘ, ਕੁਲਦੀਪ ਕੁਮਾਰ, ਰਵਿੰਦਰ ਸਿੰਘ, ਹਰਪਾਲ ਸਿੰਘ ਹਾਜ਼ਰ ਸਨ।