ਮਿਡ ਡੇ ਮੀਲ ਦੇ ਖਾਣੇ ਵਿੱਚ ਛਿਪਕਲੀ ਡਿੱਗਣ ਕਾਰਨ ਦਰਜਨਾਂ ਬੱਚੇ ਬਿਮਾਰ ਹੋ ਗਏ। ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਉਲਟੀ, ਪੇਟ ਦਰਦ ਅਤੇ ਚੱਕਰ ਆਉਣ ਲੱਗੇ।
ਪਟਨਾ, 11 ਸਤੰਬਰ, ਦੇਸ਼ ਕਲਿੱਕ ਬਿਓਰੋ :
ਮਿਡ ਡੇ ਮੀਲ ਦੇ ਖਾਣੇ ਵਿੱਚ ਛਿਪਕਲੀ ਡਿੱਗਣ ਕਾਰਨ ਦਰਜਨਾਂ ਬੱਚੇ ਬਿਮਾਰ ਹੋ ਗਏ। ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਉਲਟੀ, ਪੇਟ ਦਰਦ ਅਤੇ ਚੱਕਰ ਆਉਣ ਲੱਗੇ। ਇਹ ਘਟਨਾ ਬਿਹਾਰ ਦੇ ਮੁਜ਼ਫਫਰਪੁਰ ਦੇ ਪ੍ਰਾਇਮਰੀ ਸਕੂਲ ਪੋਖਰੈਰਾ ਵਿਚਲਾ ਟੋਲਾ ਦੀ ਹੈ। ਮੁੱਖ ਅਧਿਆਪਕ ਅਤੇ ਅਧਿਆਪਕਾਂ ਨੇ ਸਾਰੇ ਬੱਚਿਆਂ ਨੂੰ ਸੀਐਚਸੀ ਵਿੱਚ ਭਰਤੀ ਕਰਵਾਇਆ। ਸੀਐਚਸੀ ਵਿੱਚ 62 ਬੱਚਿਆਂ ਦਾ ਇਲਾਜ ਕੀਤਾ ਗਿਆ, ਜਿੰਨਾਂ ਵਿਚੋਂ 8 ਨੂੰ ਪੇਟ ਦਰਦ ਦੀ ਸ਼ਿਕਾਇਤ ਉਤੇ ਐਸਕੇਐਮਸੀਐਚ ਭੇਜ ਦਿੱਤਾ ਗਿਆ। 52 ਵਿਦਿਆਰਥੀਆਂ ਨੂੰ ਸੀਐਚਸੀ ਤੋਂ ਇਲਾਜ ਪਿੱਛੋਂ ਘਰ ਭੇਜ ਦਿੱਤਾ ਗਿਆ। ਮੁੱਖ ਅਧਿਆਪਕ ਰਮੇਸ਼ ਰਾਮ ਨੇ ਦੱਸਿਆ ਕਿ ਬੁੱਧਵਾਰ ਨੂੰ ਪ੍ਰੀਖਿਆ ਚਲ ਰਹੀ ਸੀ। 102 ਬੱਚਿਆਂ ਵਿਚੋਂ 100 ਬੱਚੇ ਹਾਜ਼ਰ ਸਨ। ਪੇਪਰ ਤੋਂ ਬਾਅਦ ਵਿਦਿਆਰਥੀ ਖਾਣਾ ਖਾਣ ਬੈਠ ਗਏ। ਸਬਜ਼ੀ ਵਿਚ ਛਿਪਕਲੀ ਡਿੱਗ ਗਈ ਸੀ। ਜਦੋਂ ਪਤਾ ਲੱਗਿਆ ਤਾਂ ਸਬ਼ਜੀ ਸੁੱਟ ਦਿੱਤੀ ਗਈ, ਪਰ ਉਦੋਂ ਤੱਕ ਕਾਫੀ ਬੱਚੇ ਖਾਣਾ ਖਾ ਚੁੱਕੇ ਸਨ। ਕੁਝ ਸਮੇਂ ਵਿੱਚ ਹੀ 62 ਬੱਚਿਆਂ ਦੀ ਸਿਹਤ ਖਰਾਬ ਹੋ ਗਈ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ।