RBI ਦਾ ਨਵਾਂ ਨਿਯਮ! : ਕਰਜ਼ਾ ਨਾ ਮੋੜਨ ’ਤੇ ਬੰਦ ਹੋ ਜਾਵੇਗਾ ਮੋਬਾਇਲ

ਰਾਸ਼ਟਰੀ

ਨਵੀਂ ਦਿੱਲੀ, 13 ਸਤੰਬਰ, ਦੇਸ਼ ਕਲਿੱਕ ਬਿਓਰੋ :

ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਇਹ ਜ਼ਰੂਰੀ ਜਾਣਨਾ ਹੋਵੇਗਾ ਕਿ ਜੇਕਰ ਕਰਜ਼ਾ ਨਹੀਂ ਮੋੜਿਆ ਤਾਂ ਬੈਂਕ ਤੁਹਾਡਾ ਮੋਬਾਇਲ (ਫੋਨ)  ਲੌਕ ਕਰ ਸਕਣਗੇ। RBI ਵੱਲੋਂ ਇਸ ਸਬੰਧੀ ਨਵਾਂ ਨਿਯਮ ਲਿਆਂਦਾ ਜਾ ਸਕਦਾ ਹੈ, ਜਿਸ ਤੋਂ ਬਾਅਦ ਲੋਨ ਉਤੇ ਲਏ ਗਏ ਫੋਨ ਨੂੰ ਲੌਕ ਕੀਤਾ ਜਾ ਸਕੇਗਾ। ਬੈਂਕ ਜਾਂ NBFC ਲੋਨ ਨਾ ਮੋੜਨ ਉਤੇ ਖਪਤਕਾਰ ਦੇ ਫੋਨ ਨੂੰ ਲੌਕ ਕੀਤਾ ਜਾ ਸਕੇਗਾ, ਇਸ ਤੋਂ ਬਾਅਦ ਉਹ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ। ਇਹ ਵੀ ਹੈ ਕਿ ਅਜੇ ਤੱਕ ਇਸ ਨਿਯਮ ਸਬੰਧੀ ਕੋਈ ਅਧਿਕਾਰਤ ਤੌਰ ਉਤੇ ਪੱਤਰ ਜਾਰੀ ਨਹੀਂ ਕੀਤਾ ਗਿਆ।

ਆਰਬੀਆਈ ਲੋਨ ਦੇਣ ਵਾਲਿਆਂ ਨੂੰ ਇਹ ਸਹੂਲਤ ਦੇਣ ਦੀ ਵਿਚਾਰ ਕਰ ਰਿਹਾ ਹੈ, ਜਿਸ ਨਾਲ ਮੋਬਾਇਲ ਫੋਨ ਬੰਦ ਕਰਨ ਦੀ ਮਨਜ਼ੂਰੀ ਮਿਲ ਸਕਦੀ ਹੈ। ਆਈਆਂ ਖ਼ਬਰਾਂ ਮੁਤਾਬਕ ਰਿਜਰਵ ਬੈਂਕ ਆਫ ਇੰਡੀਆ ਆਪਣੇ ਫੇਅਰ ਪ੍ਰੈਕਿਟਸ ਕੋਡਜ਼ ਨੂੰ ਅਪਡੇਟ ਕਰ ਸਕਦਾ ਹੈ, ਲੋਕਨ ਡਿਫਾਲਟ ਦੇ ਵਧਦੇ ਮਾਲਿਆਂ ਨੂੰ ਦੇਖਦੇ ਹੋਏ ਬੈਂਕ ਇਹ ਸਹੂਲਤ ਦੇ ਸਕਦਾ ਹੈ। ਇਸ ਦੇ ਬਾਅਦ ਲੋਕਾਂ ਦਾ ਡਾਟਾ ਪ੍ਰਾਈਵੇਸੀ ਅਤੇ ਅਧਿਕਾਰ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਕੰਪਨੀਆਂ ਲੋਨ ਉਤੇ ਲਏ ਗਏ ਫੋਨ ਨੂੰ ਐਪ ਰਾਹੀਂ ਲੌਕ ਕਰ ਦਿੰਦੇ ਸਨ। ਪਿਛਲੇ ਸਾਲ ਆਰਬੀਆਈ ਨੇ ਇਸ ਉਤੇ ਰੋਕ ਲਗਾ ਦਿੱਤੀ ਸੀ, ਲੋਨ ਨਾ ਵਾਪਸ ਕਰਨ ਉਤੇ ਫੋਨ ਬੰਦ ਕਰ ਦਿੱਤਾ ਜਾਂਦਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।