ਛੇੜਛਾੜ ਤੋਂ ਤੰਗ ਲੜਕੀ ਨੇ ਮੁੰਡੇ ’ਤੇ ਫੇਰੀ ਜੁੱਤੀ

ਰਾਸ਼ਟਰੀ

ਇਕ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ ਕਰਨੀ ਅਤੇ ਉਸ ਨੂੰ ਮੋਬਾਇਲ ਉਤੇ ਵਾਰ-ਵਾਰ ਮੈਸੇਜ ਕਰਕੇ ਪ੍ਰੇਸ਼ਾਨਾ ਕਰਨਾ ਮਹਿੰਗਾ ਪੈ ਗਿਆ। ਪ੍ਰੇਸ਼ਾਨ ਹੋਈ ਲੜਕੀ ਨੇ ਰਾਹ ਵਿੱਚ ਹੀ ਚੱਪਲ ਉਤਾਰ ਕੇ ਲੜਕੀ ਨੂੰ ਕੁੱਟਿਆ ਅਤੇ ਉਸ ਨੂੰ ਵਾਰ ਵਾਰ Sorry ਬੋਲਣ ਲਈ ਕਹਿੰਦੀ ਰਹੀ।

ਨਵੀਂ ਦਿੱਲੀ, 13 ਸਤੰਬਰ, ਦੇਸ਼ ਕਲਿੱਕ ਬਿਓਰੋ :

ਇਕ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ ਕਰਨੀ ਅਤੇ ਉਸ ਨੂੰ ਮੋਬਾਇਲ ਉਤੇ ਵਾਰ-ਵਾਰ ਮੈਸੇਜ ਕਰਕੇ ਪ੍ਰੇਸ਼ਾਨਾ ਕਰਨਾ ਮਹਿੰਗਾ ਪੈ ਗਿਆ। ਪ੍ਰੇਸ਼ਾਨ ਹੋਈ ਲੜਕੀ ਨੇ ਰਾਹ ਵਿੱਚ ਹੀ ਚੱਪਲ ਉਤਾਰ ਕੇ ਲੜਕੇ ਨੂੰ ਕੁੱਟਿਆ ਅਤੇ ਉਸ ਨੂੰ ਵਾਰ ਵਾਰ Sorry ਬੋਲਣ ਲਈ ਕਹਿੰਦੀ ਰਹੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ।

ਇਹ ਘਟਨਾ ਇੰਦੌਰ ਦੇ ਆਜ਼ਾਦ ਨਗਰ ਥਾਣਾ ਅੰਦਰ ਆਉਂਦੇ ਖੇਤਰ ਦੀ ਹੈ। ਇਕ ਲੜਕੀ ਨੇ ਮੂੰਹ ਉਤੇ ਕੱਪੜਾ ਬੰਨਿਆ ਹੋਇਆ ਹੈ ਅਤੇ ਨੌਜਵਾਨ ਦੀ ਕੁੱਟਾਈ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਨੌਜਵਾਨ ਤੋਂ ਪ੍ਰੇਸ਼ਾਨ ਹੋ ਕੇ ਸੰਗਠਨ ਜਾਣਕਾਰੀ ਦਿੱਤੀ ਸੀ। ਨੌਜਵਾਨ ਨੂੰ ਸੰਗਠਨ ਦੇ ਵਰਕਰ ਲੈ ਕੇ ਪਹੁੰਚੇ ਅਤੇ ਲੜਕੀ ਤੋਂ ਚੱਪਲਾਂ ਨਾਲ ਕੁਟਵਾਇਆ।

ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਓ ਦੇ ਆਧਾਰ ਉਤੇ ਕਾਰਵਾਈ ਕਰਕੇ ਜੇਲ੍ਹ ਭੇਜ ਦਿੱਤਾ। ਹਾਲਾਂਕਿ ਲੜਕੀ ਨੇ ਲੜਕੇ ਖਿਲਾਫ ਕੋਈ ਛੇੜਛਾੜ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਇਕ ਟਰੱਕ ਡਰਾਈਵਰ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।