ਨਵੀਂ ਦਿੱਲੀ, 14 ਸਤੰਬਰ, ਦੇਸ਼ ਕਲਿੱਕ ਬਿਓਰੋ :
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵੱਲੋਂ ਯੂਪੀਆਈ ਟ੍ਰਾਂਜੈਕਸ਼ਨ ਵੱਲੋਂ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਬਦਲੇ ਗਏ ਨਿਯਮ ਭਲਕੇ 15 ਸਤੰਬਰ ਸੋਮਵਾਰ ਤੋਂ ਲਾਗੂ ਹੋ ਜਾਣਗੇ। ਨਵੇਂ ਬਦਲਾਅ ਮੁਤਾਬਕ ਯੂਪੀਆਈ ਨਾਲ ਲੈਣ ਦੇਣ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਕਾਫੀ ਰਾਹਤ ਮਿਲੇਗੀ। ਐਨਪੀਸੀਆਈ ਇੰਸੋਰੈਂਸ ਪ੍ਰੀਮੀਅਮ, ਕੈਪੀਟਲ ਮਾਰਕੀਟ, ਕ੍ਰੇਡਿਟ ਕਾਰਡ ਬਿਲ ਪੇਮੈਂਟ ਵਰਗੀ ਕੁਝ ਖਾਸ ਕੈਟੇਗਰੀ ਲਈ ਯੂਪੀਆਈ ਟ੍ਰਾਂਜੈਕਸ਼ਨ ਦੀ ਲਿਮਿਟ ਨੂੰ 5 ਲੱਖ ਰੁਪਏ ਹਰੇਕ ਟ੍ਰਾਂਜੈਕਸ਼ਨ ਕਰਨ ਜਾ ਰਿਹਾ ਹੈ। ਅਜਿਹੇ ਟ੍ਰਾਂਜੈਕਸ਼ਨ ਲਈ ਤੁਸੀਂ ਇਕ ਦਿਨ ਭਾਵ 24 ਘੰਟੇ ਵਿੱਚ ਜ਼ਿਆਦਾ ਤੋਂ ਜ਼ਿਆਦਾ 10 ਲੱਖ ਰੁਪਏ ਤੱਕ ਦੀ ਟ੍ਰਾਂਜੈਕਸ਼ਨ ਕਰ ਸਕਣਗੇ। ਇਸ ਤੋਂ ਇਲਾਵਾ, 12 ਹੋਰ ਕੈਟਾਗਿਰੀ ਲਈ ਵੀ ਡੇਲੀ ਟ੍ਰਾਂਜੈਕਸ਼ਨ ਲਿਮਿਟ ਵਧਾਈ ਜਾ ਰਹੀ ਹੈ।
ਐਨਪੀਸੀਆਈ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਵਧੀ ਹੋਈ ਲਿਮਿਟ 5 ਲੱਖ ਰੁਪਏ ਤੱਕ ਦੇ ਟੈਕਸ ਨਾਲ ਜੁੜੀ ਕੈਟਾਗਿਰੀ ਦੇ ਤਹਿਤ ਆਉਣ ਵਾਲੀਆਂ ਸੰਸਥਾਵਾਂ ਉਤੇ ਲਾਗੂ ਹੋਵੇਗੀ। ਹਾਲਾਂਕਿ ਪੀ2ਪੀ (Person to Person) ਲੈਣ ਦੇਣ ਲਈ ਡੇਲੀ ਟ੍ਰਾਂਜੈਕਸ਼ਨ ਲਿਮਿਟ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।