ਚਮਕੌਰ ਸਾਹਿਬ / ਮੋਰਿੰਡਾ 14 ਸਤੰਬਰ ਭਟੋਆ
ਚਮਕੌਰ ਸਾਹਿਬ ਹਲਕੇ ਦੀ ਜਾਣੀ ਪਛਾਣੀ ਸ਼ਖਸੀਅਤ ਕੁਸ਼ਤੀ ਕਮੈਂਟਰ ਲਿਖਾਰੀ ਅਤੇ ਗਾਇਕ ਜਤਿੰਦਰ ਰਾਣਾ ( ਜੇਆਰਸੀ )ਦਾ ਪਿੰਡ ਵੱਡੀ ਚਠਿਆਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਾਲਾਨਾ ਕੁਸ਼ਤੀ ਦੰਗਲ ਤੇ ਪ੍ਰਬੰਧਕਾਂ ਵੱਲੋਂ ਮੋਡੀਫਾਈ ਸਵਿਫਟ ਡਿਜਾਇਰ ਕਾਰ ਦੇ ਨਾਲ ਵੱਡਾ ਸਨਮਾਨ ਕੀਤਾ ਗਿਆ। ਸ੍ਰੀ ਰਾਣਾ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਨੂੰ ਮੋਹਣ ਯੂਐਸਏ,ਗੋਸ਼ਾ ਪਹਿਲਵਾਨ ਯੂਐਸਏ, ਬਲਜੀਤ ਬੱਲੀ ਯੂਐਸਏ ਅਤੇ ਲਾਲੀ ਅਨਮੋਲ ਗਰੁੱਪ ਹੁਸ਼ਿਆਰਪੁਰ ਵੱਲੋਂ ਦਿੱਤਾ ਗਿਆ। ਸ੍ਰੀ ਰਾਣਾ ਦੇ ਹੁਣ ਤੱਕ ਪਹਿਲਵਾਨੀ ਉੱਤੇ 6 ਗੀਤ ਆ ਚੁੱਕੇ ਹਨ, ਦੋ ਪੰਜਾਬੀ ਗੀਤ ਅਤੇ ਅਤੇ ਇਕ ਗੀਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ‘ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ’ ਵੀ ਮਸ਼ਹੂਰ ਹੋਏ । ਇਸ ਤੋਂ ਪਹਿਲਾਂ ਵੀ ਰਾਣਾ ਨੂੰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਯੂਪੀ ਵਿੱਚ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ।