4 ਮ੍ਰਿਤਕਾਂ ਦਾ ਸਸਕਾਰ ਕਰਨ ਗਏ 7 ਨੌਜਵਾਨ ਡੁੱਬੇ, 2 ਦੀ ਮੌਕੇ ਉਤੇ ਮੌਤ

ਰਾਸ਼ਟਰੀ

ਦੁਖਦਾਈ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ 4 ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰਨ ਗਏ 7 ਨੌਜਵਾਨ ਨਦੀ ਵਿੱਚ ਡੁੱਬ ਗਏ, ਜਿੰਨਾਂ ਵਿਚੋਂ ਦੋ ਦੀ ਮੌਕੇ ਉਤੇ ਮੌਤ ਹੋ ਗਈ।

ਭੀਲਵਾੜਾ, 15 ਸਤੰਬਰ, ਦੇਸ਼ ਕਲਿੱਕ ਬਿਓਰੋ :

ਰਾਜਸਥਾਨ ਵਿਚ ਇਕ ਦੁਖਦਾਈ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ 4 ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰਨ ਗਏ 7 ਨੌਜਵਾਨ ਨਦੀ ਵਿੱਚ ਡੁੱਬ ਗਏ, ਜਿੰਨਾਂ ਵਿਚੋਂ ਦੋ ਦੀ ਮੌਕੇ ਉਤੇ ਮੌਤ ਹੋ ਗਈ। ਭੀਲਵਾੜਾ ਵਿੱਚ ਜਦੋਂ ਅੰਤਿਮ ਸਸਕਾਰ ਕਰਨ ਤੋਂ ਬਾਅਦ ਲੋਕ ਨਦੀ ਵਿੱਚ ਨਹਾਉਣ ਲਈ ਕੱਪੜੇ ਉਤਾਰ ਰਹੇ ਸਨ ਤਾਂ ਉਸ ਸਮੇਂ 7 ਨੌਜਵਾਨ ਡੁੱਬ ਗਏ। ਜਿੰਨਾਂ ਵਿਚੋਂ ਦੀ ਦੀ ਮੌਤ ਹੋ ਗਈ ਅਤੇ ਇਕ ਲਾਪਤਾ ਹੈ। ਬਾਕੀ 4 ਨੌਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਭੀਲਵਾੜਾ ਜ਼ਿਲ੍ਹੇ ਦੀ ਸ਼ਾਹਪੁਰਾ ਪੰਚਾਇਤ ਕਮੇਟੀ ਦੇ ਫੂਲੀਆ ਕਲਾ ਗ੍ਰਾਮ ਵਿੱਚ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਅੰਤਿਮ ਸਸਕਾਰ ਲਈ ਪਰਿਵਾਰ ਅਤੇ ਹੋਰ ਪਿੰਡ ਵਾਲੇ ਇਕੱਠੇ ਹੋਏ ਤਾਂ ਕ੍ਰਿਆ ਕਰਮ ਦੇ ਬਾਅਦ ਖਾਰੀ ਨਦੀ ਦੇ ਏਨੀਕਟ ਵਿੱਚ ਨਹਾਉਣ ਉਤੇ ਸੱਤ ਨੋਜਵਾਨਾਂ ਵਿੱਚ ਦੋ ਦੀ ਮੌਤ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।