ਪਟਿਆਲਾ, 15 ਸਤੰਬਰ, ਦੇਸ਼ ਕਲਿਕ ਬਿਊਰੋ :
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਸਿਮਰਨਜੀਤ ਪਠਾਨਮਾਜਰਾ ਨੂੰ ਖਰਾਬ ਸਿਹਤ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਵਿਧਾਇਕ ਪਠਾਨਮਾਜਰਾ ਦੇ ਕੇਸਾਂ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਬਿਕਰਮਜੀਤ ਭੁੱਲਰ ਨੇ ਕਿਹਾ ਕਿ ਘਰ ਵਿੱਚ ਨਜ਼ਰਬੰਦੀ ਕਾਰਨ ਸਿਮਰਨਜੀਤ ਪਠਾਨਮਾਜਰਾ ਕਈ ਦਿਨਾਂ ਤੋਂ ਮਾਨਸਿਕ ਦਬਾਅ ਵਿੱਚ ਸੀ, ਜਿਸ ਕਾਰਨ ਉਨ੍ਹਾਂ ਦਾ ਬੀਪੀ ਕੰਟਰੋਲ ਵਿੱਚ ਨਹੀਂ ਸੀ। ਉਨ੍ਹਾਂ ਨੂੰ ਪਹਿਲਾਂ ਹੀ ਕਈ ਬਿਮਾਰੀਆਂ ਸਨ, ਜਿਨ੍ਹਾਂ ਦਾ ਇਲਾਜ ਲੁਧਿਆਣਾ ਅਤੇ ਅਮਰ ਹਸਪਤਾਲ ਪਟਿਆਲਾ ਵਿੱਚ ਚੱਲ ਰਿਹਾ ਸੀ।
ਸਿਹਤ ਅਚਾਨਕ ਵਿਗੜਨ ਕਾਰਨ ਸਿਮਰਨਜੀਤ ਪਠਾਨਮਾਜਰਾ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ। ਪੁਰਾਣੀਆਂ ਬਿਮਾਰੀਆਂ ਕਾਰਨ ਸਿਮਰਨਜੀਤ ਪਠਾਨਮਾਜਰਾ ਦੀ ਸਿਹਤ ਪਹਿਲਾਂ ਵੀ ਠੀਕ ਨਹੀਂ ਸੀ।
ਜ਼ਿਕਰਯੋਗ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਹਾਲ ਹੀ ਵਿੱਚ 2 ਮਾਮਲੇ ਦਰਜ ਕੀਤੇ ਗਏ ਸਨ ਅਤੇ ਹੁਣ ਤੱਕ ਉਹ ਫ਼ਰਾਰ ਹਨ।
