ਚੰਡੀਗੜ੍ਹ, 15 ਸਤੰਬਰ, ਦੇਸ਼ ਕਲਿੱਕ ਬਿਓਰੋ :
ਵਿਜੀਲੈਂਸ ਵੱਲੋਂ ਸੰਮਨ ਜਾਰੀ ਕਰਕੇ ਅੱਜ ਪੇਸ਼ ਹੋਣ ਲਈ ਬੁਲਾਏ ਗਏ ਬਿਕਰਮ ਸਿੰਘ ਮਜੀਠੀਆ ਦੇ ਸਾਲਾ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਸਾਹਮਣੇ ਪੇਸ਼ ਨਾ ਹੋਏ। ਵਿਜੀਲੈਂਸ ਵੱਲੋਂ ਐਫਆਈਆਰ ਨੰਬਰ 22/2025, ਪੁਲਿਸ ਥਾਣਾ ਵਿਜੀਲੈਂਸ ਐਫ ਐਸ -1 ਪੰਜਾਬ ਐਟ ਮੋਹਾਲੀ ਮਾਮਲੇ ਵਿੱਚ ਅੱਜ ਬਿਕਰਮ ਸਿੰਘ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ 15 ਸਤੰਬਰ ਨੂੰ ਬੁਲਾਇਆ ਗਿਆ ਸੀ। ਪੁਲਿਸ ਅਨੁਸਾਰ ਅੱਜ 15 ਸਤੰਬਰ ਨੂੰ ਉਹ ਪੇਸ਼ ਨਹੀਂ ਹੋਏ, ਨਾ ਹੀ ਪੇਸ਼ ਹੋਣ ਦਾ ਕੋਈ ਕਾਰਨ ਦੱਸਿਆ ਗਿਆ ਹੈ।
ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਦੁਬਾਰਾ ਫਿਰ ਸੰਮਨ ਜਾਰੀ ਕਰਦੇ ਹੋਏ ਭਲਕੇ 16 ਸਤੰਬਰ 2025 ਨੂੰ 11 ਵਜੇ ਵਿਜੀਲੈਂਸ ਭਵਨ ਸੈਕਟਰ 68 ਵਿਖੇ ਪੇਸ਼ ਹੋਣ ਲਈ ਬੁਲਾਇਆ ਗਿਆ ਹੈ।
