ਵੱਢਣ ਉਤੇ ਕੁੱਤੇ ਨੂੰ ਹੋਵੇਗੀ ਉਮਰ ਕੈਦ, ਇਸ ਸਰਕਾਰ ਨੇ ਕੀਤੇ ਹੁਕਮ ਜਾਰੀ

ਪੰਜਾਬ ਰਾਸ਼ਟਰੀ

ਅਵਾਰਾ ਕੁੱਤਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਜੇਕਰ ਕਿਸੇ ਕੁੱਤੇ ਨੇ ਦੋ ਵਾਰ ਵੱਢ ਲਿਆ ਤਾਂ ਉਸ ਨੂੰ ਜੇਲ੍ਹ ਦੀ ਹਵਾਂ ਖਾਣੀ ਪਵੇਗੀ। ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ 2 ਵਾਰ ਵੱਢਣ ਉਤੇ ਕੁੱਤੇ ਨੂੰ ਉਮਰ ਕੈਦ ਹੋਵੇਗੀ।

ਪ੍ਰਯਾਗਰਾਜ, 16 ਸਤੰਬਰ, ਦੇਸ਼ ਕਲਿੱਕ ਬਿਓਰੋ :

ਅਵਾਰਾ ਕੁੱਤਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਜੇਕਰ ਕਿਸੇ ਕੁੱਤੇ ਨੇ ਦੋ ਵਾਰ ਵੱਢ ਲਿਆ ਤਾਂ ਉਸ ਨੂੰ ਜੇਲ੍ਹ ਦੀ ਹਵਾਂ ਖਾਣੀ ਪਵੇਗੀ। ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ 2 ਵਾਰ ਵੱਢਣ ਉਤੇ ਕੁੱਤੇ ਨੂੰ ਉਮਰ ਕੈਦ ਹੋਵੇਗੀ। ਉਤਰ ਪ੍ਰਦੇਸ਼ ਸਰਕਾਰ ਵੱਲੋ਼ ਇਹ ਫੈਸਲਾ ਲਿਆ ਗਿਆ ਹੈ।

ਕੁੱਤਿਆਂ ਦੇ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਕਾਰ ਲੋਕਾਂ ਨੂੰ ਕੁੱਤੇ ਵੱਢ ਲੈਂਦੇ ਹਨ। ਪ੍ਰਮੁੱਖ ਸਕੱਤਰ ਨਗਰ ਵਿਕਾਸ ਅਮ੍ਰਿਤ ਅਭਿਜਾਤ ਵੱਲੋਂ ਸਥਾਨਕ ਸਰਕਾਰਾਂ ਨੂੰ ਨਵਾਂ ਹੁਕਮ ਜਾਰੀ ਕੀਤੇ ਗਏ ਹਨ। ਇਸ ਵਿੱਚ ਹਮਲਾਵਰ ਕੁੱਤਿਆਂ ਨੂੰ ਸਜਦਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਹੁਕਮ ਅਨੁਸਾਰ ਪਹਿਲੀ ਵਾਰ ਕਿਸੇ ਨੂੰ ਵੱਢਣ ਉਤੇ ਕੁੱਤੇ ਨੂੰ 10 ਦਿਨ ਦੀ ਸਜ਼ਾ ਹੋਵੇਗੀ ਅਤੇ ਦੂਜੀ ਵਾਰ ਵੱਢਣ ਉਤੇ ਉਮਰ ਕੈਦ ਹੋਵੇਗੀ। ਉਸ ਨੂੰ ਐਨੀਮਲ ਬਰਥ ਕੰਟਰੋਲ ਸੈਂਟਰ ਵਿੱਚ ਰੱਖਿਆ ਜਾਵੇਗਾ। ਉਮਰ ਕੈਦ ਦੀ ਸਜ਼ਾ ਕੱਟ ਰਹੇ ਕੁੱਤੇ ਨੂੰ ਉਦੋਂ ਛੱਡਿਆ ਜਾਵੇਗਾ ਜਦੋਂ ਉਸ ਨੂੰ ਕੋਈ ਵਿਅਕਤੀ ਅਧਿਕਾਰਤ ਤੌਰ ਉਤੇ ਗੋਦ ਲਵੇਗਾ, ਹਾਲਾਂਕਿ ਹਮਲਾਵਰ ਅਤੇ ਹਿੰਸਕ ਹੋ ਚੁੱਕੇ ਕੁੱਤੇ ਨੂੰ ਸਜ਼ਾ ਦੇਣ ਲਈ ਜਾਰੀ ਕੀਤੇ ਗਏ ਹੁਕਮ ਵਿੱਚ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਇਸ ਲਈ ਪੀੜਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਦਾ ਸਰਟੀਫਿਕੇਟ ਦੇਣਾ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।