ਲੋਕਾਂ ਲਈ ਕੁਝ ਰਹਿਤ ਭਰੀ ਖਬਰ ਹੈ, ਦੁੱਧ, ਪਨੀਰ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਮਦਰ ਡੇਅਰੀ ਨੇ GST ਵਿੱਚ ਕੀਤੀਆਂ ਗਈਆਂ ਕਟੌਤੀ ਤੋਂ ਬਾਅਦ ਰੇਟ ਘਟਾਏ ਗਏ ਹਨ।
ਨਵੀਂ ਦਿੱਲੀ, 16 ਸਤੰਬਰ, ਦੇਸ਼ ਕਲਿੱਕ ਬਿਓਰੋ :
ਲੋਕਾਂ ਲਈ ਕੁਝ ਰਹਿਤ ਭਰੀ ਖਬਰ ਹੈ, ਦੁੱਧ, ਪਨੀਰ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਮਦਰ ਡੇਅਰੀ ਨੇ GST ਵਿੱਚ ਕੀਤੀਆਂ ਗਈਆਂ ਕਟੌਤੀ ਤੋਂ ਬਾਅਦ ਰੇਟ ਘਟਾਏ ਗਏ ਹਨ। ਮਦਰ ਡੇਅਰੀ ਦੇ ਐਮਡੀ ਮਨੀਸ਼ ਬੰਡਲਿਸ਼ ਨੇ ਦੱਸਿਆ ਕਿ ਯੂਐਚਟੀ ਭਾਵ ਅਲਟਰਾ ਹੀਟ ਟ੍ਰੀਟਮੈਂਟ ਦੁੱਧ (Mother Dairy Milk Price) ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਘੱਟ ਕੀਤੀਆਂ ਗਈਆਂ ਹਨ। 77 ਰੁਪਏ ਵਾਲਾ ਯੂਐਚਟੀ ਦੁੱਧ ਹੁਣ 75 ਰੁਪਏ ਵਿੱਚ ਮਿਲੇਗਾ। ਉਥੇ 20 ਗ੍ਰਾਮ ਵਾਲਾ ਪਨੀਅਰ ਹੁਣ 92 ਰੁਪਏ ਮਿਲੇਗਾ, 500 ਗ੍ਰਾਮ ਦਾ ਬਟਰ ਉਤੇ ਹੁਣ 305 ਰੁਪਏ ਤੋਂ ਘਟਾ ਕੇ 285 ਰੁਪਏ ਕਰ ਦਿੱਤੀਆਂ ਗਈਆਂ ਹਨ।
ਮਦਰ ਡੇਅਰੀ ਦਾ ਇਕ ਲੀਟਰ ਘਿਓ ਵਾਲਾ ਪਾਊਚ ਹੁਣ 675 ਰੁਪਏ ਦੀ ਥਾਂ 645 ਰੁਪਏ ਵਿਚ ਮਿਲੇਗਾ।
ਮਦਰ ਡੇਅਰੀ ਦੇ ਜ਼ਿਆਦਾ ਪ੍ਰੋਡੈਕਟ ਜਾਂ ਤਾਂ ਜੀਰੋ ਜੀਐਸਟੀ ਦਾਇਰੇ ਵਿੱਚ ਆਉਂਦੇ ਹਨ, ਜਾਂ ਫਿਰ ਬਾਕੀ ਬਚੇ ਪ੍ਰੋਡੈਕਟ 12 ਫੀਸਦੀ ਤੋਂ ਹੁਣ 5 ਫੀਸਦੀ ਵਾਲੇ ਜੀਐਸਟੀ ਸਲੈਬ ਵਿੱਚ ਆ ਗਏ ਹਨ।