ਟਿੱਪਰ ਨਾਲ ਟੱਕਰ ‘ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ

ਟ੍ਰਾਈਸਿਟੀ

ਪੁਲਿਸ ਵੱਲੋ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ 

ਮੋਰਿੰਡਾ: 16 ਸਤੰਬਰ, ਭਟੋਆ 

ਮੋਰਿੰਡਾ – ਸ੍ਰੀ ਚਮਕੌਰ ਸਾਹਿਬ ਸੜ੍ਹਕ ਤੇ ਪੈਂਦੇ ਪਿੰਡ ਚੱਕਲਾਂ – ਰਾਮਗੜ੍ਹ ਦੇ ਨਹਿਰੀ ਪੁਲ ਤੇ ਬਿਨਾ ਪਾਰਕਿੰਗ ਤੇ ਪਾਰਕਿੰਗ ਲਾਇਟ ਨਾ ਚੱਲਣ ਕਾਰਨ  ਖੜੇ ਇੱਕ ਟਿੱਪਰ ਵਿੱਚ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਚਾਲਕ ਇੱਕ ਨੌਜਵਾਨ  ਦੀ ਮੌਤ ਹੋ ਗਈ , ਜਦਕਿ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਿਨਾ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  ਇਸ ਦੁਰਘਟਨਾ ਸਬੰਧੀ  ਮੋਰਿੰਡਾ ਸਦਰ ਪੁਲਿਸ ਵੱਲੋ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਚੌਂਕੀ ਲੁਠੇੜੀ ਦੇ ਇੰਚਾਰਜ ਏਐਸਆਈ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਕੇਸ਼ ਪੁੱਤਰ ਅਜੈਬ ਵਾਸੀ ਬੰਗਾਲਾ ਬਸਤੀ, ਸੰਤ ਨਗਰ, ਵਾਰਡ ਨੰਬਰ 9, ਮੋਰਿੰਡਾ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਏਸੀ/ਫਰਿੱਜਾਂ ਦੇ ਸੇਲ ਪਰਚੇਜ ਦਾ ਕੰਮ ਕਰਦਾ ਹੈ  ਅਤੇ 15 ਸਤੰਬਰ ਨੂੰ ਉਹ ਆਪਣੇ ਬੁਲਟ ਮੋਟਰਸਾਈਕਲ ਨੰਬਰ  ਪੀਬੀ 87 ਏ 3493 ਤੇ ਸ੍ਰੀ ਚਮਕੌਰ ਸਾਹਿਬ ਵਿਖੇ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ, ਅਤੇ ਉਸ ਦਾ ਭਤੀਜਾ ਅਮਨ ( 21 ) ਪੁੱਤਰ ਹਰਬੰਸ, ਵੀ ਆਪਣੇ ਦੋਸਤਾਂ ਪਵਨ (23)  ਪੁੱਤਰ ਗੋਕਲ ਪੰਡੋਰਾ,  ਮੁਹੱਲਾ ਪ੍ਰੇਮ ਨਗਰ ,ਜਿਲਾ ਨਵਾਂਸ਼ਹਿਰ, ਅਤੇ ਰਾਹੁਲ ( 17 ) ਪੁੱਤਰ ਪਿੰਕੀ ਵਾਸੀ ਸੰਤ ਨਗਰ , ਮੋਰਿੰਡਾ ਨਾਲ ਆਪਣੀ ਰਿਸ਼ਤੇਦਾਰੀ ਵਿਚ ਸ੍ਰੀ ਚਮਕੌਰ ਸਾਹਿਬ ਵਿਖੇ ਆਇਆ ਹੋਇਆ ਸੀ।ਮੁਕੇਸ਼ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਸ਼ਾਮੀ 7.45 ਵਜੇ ਉਹ ਆਪਣੇ ਮੋਟਰਸਾਈਕਲ ਤੇ ਮੋਰਿੰਡਾ ਨੂੰ ਵਾਪਸ ਆ ਰਿਹਾ ਸੀ ਅਤੇ ਅਮਨ ਵੀ ਆਪਣੇ ਦੋਸਤਾਂ ਪਵਨ ਅਤੇ ਰਾਹੁਲ ਨਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ 65- ਯੂ-9292 ਨਾਲ ਉਸਦੇ ਅੱਗੇ ਅੱਗੇ ਸ੍ਰੀ ਚਮਕੌਰ ਸਾਹਿਬ  ਤੋ ਮੋਰਿੰਡਾ ਵਾਪਸ ਜਾ ਰਿਹਾ ਸੀ। ਅਤੇ ਜਦੋ ਉਹ ਪਿੰਡ ਚੱਕਲਾਂ ਰਾਮਗੜ੍ਹ ਕੋਲੋਂ ਲੰਘਦੀ ਨਹਿਰ ਦੇ ਪੁਲ ਤੇ ਪੁੱਜੇ ਤਾਂ ਪੁਲ  ਦੇ ਵਿਚਕਾਰ ਇੱਕ ਟਿੱਪਰ ਨੰਬਰ ਪੀਬੀ – 03ਏ -5011, ਬਿਨਾਂ ਪਾਰਕਿੰਗ ਸਥਾਨ ਅਤੇ ਬਿਨਾਂ ਪਾਰਕਿੰਗ ਲਾਈਟਾਂ ਦੇ ਖੜਾ ਸੀ , ਜਿਸ ਦਾ ਚਾਲਕ ਵੀ ਟਿੱਪਰ ਵਿੱਚ ਮੌਜੂਦ ਨਹੀਂ ਸੀ ਅਤੇ ਇਸ ਟਿੱਪਰ ਨਾਲ ਇਸ ਸੜਕ ਤੇ ਚੱਲਦੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋ  ਰਹੀ ਸੀ। ਮੁਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਦੇਖਦੇ ਹੀ ਦੇਖਦੇ ਅਮਨ ਦਾ ਮੋਟਰਸਾਈਕਲ ਟਿੱਪਰ ਦੀਆਂ ਪਾਰਕਿੰਗ ਲਾਈਟਾਂ ਨਾਲ ਚਲਦੀਆਂ ਹੋਣ ਕਾਰਨ ਟਿੱਪਰ ਵਿੱਚ ਜਾ ਵੱਜਿਆ ਜਿਸ ਨਾਲ ਅਮਨ ,ਪਵਨ ਤੇ ਰਾਹੁਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਨਾਲ 108 ਨੰਬਰ ਐਂਬੂਲੈਂਸ ਰਾਹੀਂ  ਰਾਹੁਲ ਨੂੰ ਪਹਿਲਾਂ ਸ੍ਰੀ ਚਮਕੌਰ ਸਾਹਿਬ ਦੇ ਸਬ ਡਿਵੀਜ਼ਨਲ ਸਰਕਾਰੀ ਹਸਪਤਾਲ ਵਿੱਚ ਪੁੰਹਚਾਇਆ ਗਿਆ ,ਜਿੱਥੋਂ ਉਨਾਂ ਨੂੰ ਦੋਨਾ ਨੂੰ   ਸਰਕਾਰੀ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜਿਆ ਗਿਆ,   ਪ੍ਰੰਤੂ ਉਨ੍ਹਾ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਵੱਲੋਂ ਮੁੱਢਲੀ  ਸਹਾਇਤਾ ਦੇਣ ਉਪਰੰਤ ਉਨਾਂ ਦੋਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ,  ਜਿੱਥੇ ਉਹ ਹਾਲੇ ਵੀ ਇਲਾਜ ਲਈ ਦਾਖਲ ਹਨ । ਮੁਕੇਸ਼ ਨੇ ਦੱਸਿਆ ਕਿ ਅਮਨ ਨੂੰ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਿਸ ਦੀ ਲਾਸ਼ ਉਹਨਾਂ ਵੱਲੋਂ ਸਰਕਾਰੀ ਸਿਵਲ ਹਸਪਤਾਲ ਰੂਪਨਗਰ ਦੀ ਮੌਰਚਰੀ  ਵਿੱਚ ਪਹੁੰਚਾ ਦਿੱਤੀ ਗਈ। ਮੁਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਇਹ ਹਾਦਸਾ ਨਾਮਲੂਮ ਟਿੱਪਰ ਚਾਲਕ ਵੱਲੋਂ ਬਿਨਾਂ ਪਾਰਕਿੰਗ ਅਤੇ ਪਾਰਕਿੰਗ ਲਾਈਟਾਂ ਨਾ ਚਲਾਉਣ ਕਾਰਨ ਵਾਪਰਿਆ ਹੈ । ਇਸ ਲਈ  ਟਿੱਪਰ ਚਾਲਕ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।  ਏਐਸਆਈ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਕੇਸ਼ ਵੱਲੋਂ ਪੁਲੀਸ ਨੂੰ ਲਿਖਵਾਏ ਬਿਆਨ ਦੇ ਅਧਾਰ ਤੇ ਨਾਮਾਲੂਮ  ਟਿੱਪਰ  ਚਾਲਕ ਖਿਲਾਫ ਬੀਐਨਐਸ ਦੀਆ ਧਾਰਾਂਵਾ 285/125/106 ਅਧੀਨ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।