ਖੰਘ ਇੱਕ ਆਮ ਸਮੱਸਿਆ ਹੈ, ਪਰ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਖੰਘ ਦੇ ਕਾਰਨਾਂ, ਲੱਛਣਾਂ, ਜਟਿਲਤਾਵਾਂ, ਸ਼ਨਾਖ਼ਤ, ਇਲਾਜ ਅਤੇ ਸਾਵਧਾਨੀਆਂ ਬਾਰੇ ਵਿਸਤਾਰ ਵਿੱਚ ਜਾਨਣ ਦੀ ਲੋੜ ਹੈ l
- ਖੰਘ ਦੇ ਪ੍ਰਮੁੱਖ ਕਾਰਨ
ਖੰਘ ਨੂੰ ਮੁੱਖ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:
(ਉ) ਤੀਬਰ ਖੰਘ (3 ਹਫ਼ਤਿਆਂ ਤੋਂ ਘੱਟ ਸਮੇਂ ਲਈ):

ਵਾਇਰਲ ਇਨਫੈਕਸ਼ਨ: ਜ਼ੁਕਾਮ, ਫਲੂ, ਕਰੋਨਾਵਾਇਰਸ (COVID-19) ਆਦਿ।
ਬੈਕਟੀਰੀਆਲ ਇਨਫੈਕਸ਼ਨ: ਨਿਮੋਨੀਆ, ਬ੍ਰੋਂਕਾਈਟਸ, ਟੀ.ਬੀ. (ਤਪਦਿਕ)।
ਐਲਰਜੀ: ਧੂੜ, ਪਰਾਗਣ, ਜਾਨਵਰਾਂ ਦੇ ਰੋਵਾਂ ਆਦਿ ਤੋਂ।
ਧੂੰਆਂ, ਧੂੜ, ਜਾਂ ਕਿਸੇ ਕੈਮੀਕਲ ਵਾਲੀ ਹਵਾ ਚ ਸਾਹ ਲੈਣ ਨਾਲ।
(ਅ) ਪੁਰਾਣੀ ਖੰਘ (3 ਹਫ਼ਤਿਆਂ ਤੋਂ ਵੱਧ ਸਮੇਂ ਲਈ):
ਦਮਾ (Asthma)
· ਐਲਰਜੀਕ ਰਾਈਨਾਈਟਿਸ (Allergic Rhinitis)
· ਜੀ.ਈ.ਆਰ.ਡੀ. (GERD – Acid Reflux): ਪੇਟ ਦਾ ਤੇਜ਼ਾਬ ਵਾਪਸ ਗਲੇ ਵਿੱਚ ਆਉਣਾ।
· ਸੀ.ਓ.ਪੀ.ਡੀ. (COPD): ਇਹ ਆਮ ਤੌਰ ‘ਤੇ ਸਿਗਰਟ ਪੀਣ ਵਾਲਿਆਂ ਵਿੱਚ ਹੁੰਦੀ ਹੈ।
· ਤੰਬਕੂਨੋਸ਼ੀ(Smoking)
· ਦਵਾਈਆਂ ਦੇ ਸਾਈਡ ਇਫੈਕਟ: ਜਿਵੇਂ ਕਿ ਬਲੱਡ ਪ੍ਰੈਸ਼ਰ ਦੀਆਂ ਕੁਝ ਦਵਾਈਆਂ (ACE Inhibitors)।
· ਟੀ.ਬੀ. (Tuberculosis/ਤਪਦਿਕ)
· ਫੇਫੜਿਆਂ ਦਾ ਕੈਂਸਰ
- ਲੱਛਣ ਅਤੇ ਸ਼ਨਾਖ਼ਤ (Symptoms & Diagnosis)
ਖੰਘ ਦੇ ਨਾਲ ਹੋਰ ਕਿਹੜੇ ਲੱਛਣ ਹਨ ਇਸ ‘ਤੇ ਨਿਰਭਰ ਕਰਦਾ ਹੈ ਕਿ ਇਸ ਦਾ ਕਾਰਨ ਕੀ ਹੈ।
-ਬਲਗਮ ਵਾਲੀ ਖੰਘ (Productive Cough): ਬਲਗਮ/ਕਫ ਆਉਣਾ। ਇਹ ਸਫ਼ੈਦ, ਪੀਲਾ, ਹਰਾ ਜਾਂ ਖੂਨ ਵਾਲਾ ਵੀ ਹੋ ਸਕਦਾ ਹੈ।
· ਸੁੱਕੀ ਖੰਘ (Dry Cough): ਬਿਨਾਂ ਬਲਗਮ ਦੀ ਖੰਘ, ਗਲੇ ਵਿੱਚ ਖੁਜਲੀ ਹੋਣਾ।
· ਸੀਨੇ ਵਿੱਚ ਦਰਦ ਜਾਂ ਜਕੜਨ
· ਸਾਹ ਫੁੱਲਣਾ ਜਾਂ ਸਾਹ ਲੈਣ ਵਿੱਚ ਤਕਲੀਫ
· ਬੁਖਾਰ ਅਤੇ ਠੰਡ ਲੱਗਣਾ
· ਆਵਾਜ਼ ਦਾ ਭਰੜਾਹਟ ਜਾਂ ਬੈਠ ਜਾਣਾ
ਸ਼ਨਾਖ਼ਤ ਲਈ ਡਾਕਟਰ ਨਿਮਨਲਿਖਤ ਟੈਸਟ ਕਰਵਾ ਸਕਦਾ ਹੈ:
-ਸਟੈਥੋਸਕੋਪ ਨਾਲ ਸੀਨੇ ਦੀ ਜਾਂਚ
· ਛਾਤੀ ਦਾ ਐਕਸ-ਰੇ (Chest X-ray)
· ਕਫ ਟੈਸਟ (Sputum Test)
· ਬਲੱਡ ਟੈਸਟ
· ਸਪਾਇਰੋਮੀਟਰੀ (Spirometry – ਫੇਫੜਿਆਂ ਦੀ ਕਾਰਜਕੁਸ਼ਲਤਾ ਦਾ ਟੈਸਟ)
· ਸੀ.ਟੀ. ਸਕੈਨ (ਜ਼ਰੂਰਤ ਪੈਣ ‘ਤੇ) - ਇਲਾਜ (Treatment)
ਇਲਾਜ ਕਾਰਨ ‘ਤੇ ਨਿਰਭਰ ਕਰਦਾ ਹੈ।
ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਓ।
-ਵਾਇਰਲ ਇਨਫੈਕਸ਼ਨ: ਆਮ ਤੌਰ ‘ਤੇ ਆਪਣੇ ਆਪ ਠੀਕ ਹੋ ਜਾਂਦੇ ਹਨ। ਭਾਫ ਲੈਣਾ, ਗਰਮ ਪਾਣੀ ਪੀਣਾ ਅਤੇ ਆਰਾਮ ਕਰਨਾ ਫਾਇਦੇਮੰਦ ਹੈ।
· ਬੈਕਟੀਰੀਆਲ ਇਨਫੈਕਸ਼ਨ: ਐਂਟੀਬਾਇਓਟਿਕ ਦਵਾਈਆਂ ਦੀ ਜ਼ਰੂਰਤ ਪੈਂਦੀ ਹੈ।
· ਦਮਾ (Asthma): ਇਨਹੇਲਰ ਦੀ ਵਰਤੋਂ ਕੀਤੀ ਜਾਂਦੀ ਹੈ।
· ਐਸਿਡ ਰਿਫਲਕਸ (GERD): ਖਾਣ-ਪੀਣ ਵਿੱਚ ਬਦਲਾਅ ਅਤੇ ਐਂਟਾਸਿਡ ਦਵਾਈਆਂ।
· ਸੁੱਕੀ ਖੰਘ: ਖੰਘ ਰੋਕਣ ਵਾਲੀਆਂ ਦਵਾਈਆਂ (Cough Suppressants)।
· ਬਲਗਮ ਵਾਲੀ ਖੰਘ: ਕਫ ਨੂੰ ਪਤਲਾ ਕਰਕੇ ਕੱਢਣ ਵਾਲੀਆਂ ਦਵਾਈਆਂ (Expectorants)।
ਘਰੇਲੂ ਉਪਾਅ:
-ਗਰਮ ਪਾਣੀ/ਚਾਹ ਨਾਲ ਸ਼ਹਿਦ ਅਤੇ ਅਦਰਕ: ਖੰਘ ਅਤੇ ਗਲੇ ਦੀ ਖਰਾਸ਼ ਲਈ ਬਹੁਤ ਫਾਇਦੇਮੰਦ।
· ਭਾਫ ਲੈਣਾ: ਗਰਮ ਪਾਣੀ ਦੀ ਭਾਫ ਨਾਲ ਸਾਫ ਸੁਥਰਾ ਕਪੜਾ ਲੈਕੇ ਭਾਫ ਲੈਣੀ।
· ਨਮਕ ਦੇ ਪਾਣੀ ਨਾਲ ਗਰਾਰੇ ਕਰਨੇ: ਗਲੇ ਦੀ ਸੋਜ ਘਟਾਉਂਦੇ ਹਨ।
· ਹਲਦੀ ਵਾਲਾ ਦੁੱਧ: ਸੌਣ ਤੋਂ ਪਹਿਲਾਂ ਪੀਣਾ ਫਾਇਦੇਮੰਦ ਹੈ।
· ਖੂਬ ਸਾਰਾ ਤਰਲ ਪਦਾਰਥ ਪੀਣਾ: ਇਹ ਬਲਗਮ ਨੂੰ ਪਤਲਾ ਕਰਕੇ ਕੱਢਣ ਵਿੱਚ ਮਦਦ ਕਰਦਾ ਹੈ। - ਸਾਵਧਾਨੀਆਂ ਅਤੇ ਪਰਹੇਜ (Precautions & Prevention)
· ਤੰਬਕੂਨੋਸ਼ੀ ਤੋਂ ਪਰਹੇਜ: ਸਿਗਰਟ, ਬੀੜੀ, ਹੁੱਕਾ ਆਦਿ ਦਾ ਸੇਵਨ ਬਿਲਕੁਲ ਨਾ ਕਰੋ।
· ਪ੍ਰਦੂਸ਼ਣ ਤੋਂ ਬਚੋ: ਧੂੜ-ਧੁੱਪ ਵਾਲੀਆਂ ਜਗ੍ਹਾਵਾਂ ‘ਤੇ ਮਾਸਕ ਪਹਿਨਕੇ ਜਾਓ।
· ਐਲਰਜੀ ਪੈਦਾ ਕਰਨ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ: ਧੂੜ, ਧੂਆਂ, ਪਰਾਗਣ, ਜਾਨਵਰਾਂ ਦੇ ਰੋਵਾਂ ਆਦਿ ਤੋਂ।
· ਹੱਥ ਧੋਣਾ: ਇਨਫੈਕਸ਼ਨ ਤੋਂ ਬਚਾਅ ਲਈ ਨਿਯਮਿਤ ਤੌਰ ‘ਤੇ ਹੱਥ ਧੋਣੇ।
· ਟੀਕਾਕਰਨ: ਫਲੂ ਅਤੇ ਨਿਮੋਨੀਆ ਦੇ ਟੀਕੇ ਲਗਵਾਉਣੇ ਚਾਹੀਦੇ ਹਨ, ਖਾਸਕਰ ਬੁਜ਼ੁਰਗਾਂ ਨੂੰ।
· ਸੰਤੁਲਿਤ ਖੁਰਾਕ: ਰੋਗ ਪ੍ਰਤੀਰੋਧਕ ਸਮਰੱਥਾ (Immunity) ਵਧਾਉਣ ਲਈ ਪੌਸ਼ਟਿਕ ਭੋਜਨ ਖਾਓ। - ਖਤਰਨਾਕ ਲੱਛਣ (ਜਦੋਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ)
ਹੇਠ ਲਿਖੇ ਲੱਛਣ ਦਿਖਾਈ ਦੇਣ ‘ਤੇ ਡਾਕਟਰ ਨੂੰ ਦਿਖਾਉਣ ਵਿੱਚ ਦੇਰ ਨਾ ਕਰੋ:
3 ਹਫ਼ਤਿਆਂ ਤੋਂ ਵੱਧ ਸਮੇਂ ਤਕ ਖੰਘ ਰਹਿਣਾ।
· ਖੰਘ ਦੇ ਨਾਲ ਖੂਨ ਆਉਣਾ।
· ਸਾਹ ਲੈਣ ਵਿੱਚ ਬਹੁਤ ਤਕਲੀਫ ਹੋਣੀ।
· ਛਾਤੀ ਵਿੱਚ ਤੇਜ਼ ਦਰਦ ਹੋਣਾ।
· ਭਾਰੀ ਬੁਖਾਰ (101°F ਤੋਂ ਵੱਧ) ਰਹਿਣਾ।
· ਗਲੇ ਵਿੱਚ ਸੱਟ ਜਿਹਾ ਮਹਿਸੂਸ ਹੋਣਾ ਜਾਂ ਆਵਾਜ਼ ਬਦਲ ਜਾਣੀ।
· ਵਜਨ ਘਟਣਾ ਜਾਂ ਰਾਤ ਨੂੰ ਪਸੀਨੇ ਆਉਣੇ।
ਇਹ ਜਾਣਕਾਰੀ ਸਿਰਫ਼ ਸਿੱਖਿਆਤਮਕ ਉਦੇਸ਼ਾਂ ਲਈ ਹੈ। ਕਿਸੇ ਵੀ ਦਵਾਈ ਜਾਂ ਇਲਾਜ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਮੇਸ਼ਾ ਕਿਸੇ ਯੋਗ/ਮਾਹਰ ਡਾਕਟਰ (ਚੇਸਟ ਫਿਜ਼ੀਸ਼ੀਅਨ ਜਾਂ ਜਨਰਲ ਫਿਜ਼ੀਸ਼ੀਅਨ) ਦੀ ਸਲਾਹ ਜ਼ਰੂਰ ਲਵੋ।
ਡਾ ਅਜੀਤਪਾਲ ਸਿੰਘ ਐਮ ਡੀ, 98156 29301