ਦਿੱਲੀ ਕਮੇਟੀ ਵੱਲੋਂ ਭਲਾਈ ਯਤਨਾਂ ਨੂੰ ਹੋਰ ਮਜ਼ਬੂਤੀ ਦੇਣ ਦਾ ਫੈਸਲਾ: ਹਰਮੀਤ ਸਿੰਘ ਕਾਲਕਾ 

ਦਿੱਲੀ

ਨਵੀਂ ਦਿੱਲੀ 17 ਸਤੰਬਰ :ਦੇਸ਼ ਕਲਿੱਕ ਬਿਓਰੋ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਅੱਜ  ਕਿਹਾ ਕਿ ਸਮਾਜਿਕ ਭਲਾਈ ਤੇ ਸੇਵਾ ਮੁਹਿੰਮਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਾ ਉਹਨਾਂ ਦੀ ਪ੍ਰਾਥਮਿਕਤਾ ਹੈ।

ਇਥੇ ਇਕ ਵਿਸ਼ੇਸ਼ ਮੀਟਿੰਗ ਜਿਸ ਵਿੱਚ ਸ. ਅਮਰਜੀਤ ਸਿੰਘ ਪੱਪੂ, ਮੈਂਬਰ ਵਾਰਡ ਨੰ. 20 (ਫਤਿਹ ਨਗਰ), ਸਥਾਨਕ ਸੰਗਤ ਅਤੇ ਬੀਬੀ ਰਣਜੀਤ ਕੌਰ, ਮੈਂਬਰ ਡੀ.ਐਸ.ਜੀ.ਐਮ.ਸੀ. ਦੇ ਨਾਲ ਹੋਈ। ਇਸ ਮੀਟਿੰਗ ਵਿੱਚ ਕੌਮੀ ਮਸਲਿਆਂ, ਸੰਗਤ ਦੀਆਂ ਲੋੜਾਂ ਅਤੇ ਸੇਵਾ ਮੁਹਿੰਮਾਂ ਦੇ ਹੋਰ ਵਿਸਤਾਰ ਉੱਤੇ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ।

ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਾਰੇ ਮੈਂਬਰਾਂ ਵੱਲੋਂ ਮਿਲੇ ਪਿਆਰ ਭਰੇ ਸਵਾਗਤ ਨੇ ਉਹਨਾਂ ਨੂੰ ਹੋਰ ਉਤਸ਼ਾਹਿਤ ਕੀਤਾ ਹੈ, ਤਾਂ ਜੋ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਬੇਮਿਸਾਲ ਯਤਨ ਕੀਤੇ ਜਾ ਸਕਣ।

ਉਨ੍ਹਾਂ ਨੇ ਕਿਹਾ ਕਿ “ਸੰਗਤ ਦਾ ਸਹਿਯੋਗ ਅਤੇ ਭਰੋਸਾ ਮੇਰੇ ਲਈ ਪ੍ਰੇਰਣਾ ਦਾ ਸਰੋਤ ਹੈ, ਜਿਸ ਨਾਲ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਕੇ ਗੁਰਮਤਿ ਪ੍ਰੇਰਿਤ ਸੇਵਾ ਦੇ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਾਂ।”

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।