ਸੋਸ਼ਲ ਮੀਡੀਆ ਉਤੇ ਚੱਲ ਰਹੀ ਪਤੀ-ਪਤਨੀ ਦੀ ਲੜਾਈ ਦਾ ਅਸਲ ਸੱਚ ਕੀ?

ਸੋਸ਼ਲ ਮੀਡੀਆ ਚੰਡੀਗੜ੍ਹ

ਮੋਹਾਲੀ, 16 ਸਤੰਬਰ: ਦੇਸ਼ ਕਲਿੱਕ ਬਿਓਰੋ

ਇਕ ਔਰਤ ਵੱਲੋਂ ਆਪਣੇ ਹੀ ਪਤੀ ਉਤੇ ਨਿੱਜੀ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਜਨਤਕ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ, ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਮੋਹਾਲੀ ਨੂੰ ਦਿੱਤੀ ਜਾ ਚੁੱਕੀ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਲੜਕੇ ਦੇ ਚਚੇਰੇ ਭਰਾ ਜਤਿੰਦਰ ਸਿੰਘ ਅਤੇ ਮਾਣਯੋਗ ਚੰਡੀਗੜ੍ਹ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਅਨਿਲ ਸਾਗਰ ਅਤੇ ਐਡਵੋਕੇਟ ਸੁਮਿਤ ਸਹਾਨੀ ਨੇ ਦੱਸਿਆ ਕਿ ਉਕਤ ਲੜਕੀ ਅਤੇ ਲੜਕਾ ਕਮਲਪ੍ਰੀਤ ਸਿੰਘ ਦੀ ਆਪਸੀ ਗੱਲਬਾਤ ਬਾਅਦ ਦੋਵਾਂ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਗੁਰਦੁਆਰਾ ਸਾਹਿਬ ਵਿਚ ਵਿਆਹ ਕਰਵਾ ਲਿਆ ਅਤੇ ਦੋਵੇਂ ਪਰਿਵਾਰ ਤੋਂ ਅਲੱਗ ਰਹਿ ਰਹੇ ਸਨ। ਉਹਨਾਂ ਦੱਇਆ ਕਿ ਦੋਵੇਂ ਲੜਕਾ ਤੇ ਲੜਕੀ, ਨਸ਼ਾ ਕਰਨ ਦੇ ਆਦੀ ਹਨ ਅਤੇ ਦੋਵੇਂ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਅਧੀਨ ਸਨ। ਉਹਨਾਂ ਦੱਸਿਆ ਕਿ ਬੀਤੀ 27 ਅਗਸਤ 2025 ਨੂੰ ਉਕਤ ਔਰਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸਦੇ ਪਤੀ ਅਤੇ ਪਰਿਵਾਰ ਵੱਲੋਂ ਉਸ ਦੀ ਨਿੱਜੀ ਵੀਡੀਓ ਸ਼ੋਸ਼ਲ ਮੀਡੀਆ ਉਤੇ ਅੱਪਲੋਡ ਕਰ ਦਿੱਤੀ ਹੈ ਅਤੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਮੁੱਦੇ ਸਬੰਧੀ ਫੈਸਲਾ 28 ਅਗਸਤ ਨੂੰ ਹੀ ਆਪਸੀ ਸਮਝੌਤੇ ਬਾਅਦ ਹੋ ਗਿਆ। ਉਹਨਾਂ ਦੱਸਿਆ ਕਿ ਉਕਤ ਲੜਕੀ ਵਲੋਂ ਆਪਣੀ ਨਿੱਜੀ ਵੀਡੀਓ ਖੁਦ ਹੀ ਪਾਏ ਗਏ ਸਨ ਅਤੇ ਸ਼ੋਸ਼ਲ ਮੀਡੀਆ ਦਾ ਦੁਰਉਪਯੋਗ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਲੜਕੀ ਵੱਲੋਂ ਉਸ ਨੂੰ ਨਸ਼ਾ ਵੇਚਣ ਲਈ ਵੀ ਮਜ਼ਬੂਰ ਕਰਨ ਦੇ ਵੀ ਦੋਸ਼ ਲਾਏ ਗਏ ਹਨ ਪਰ ਉਸ ਨੇ ਇਸਦਾ ਜ਼ਿਕਰ ਐਫਆਈਆਰ ਵਿਚ ਨਹੀਂ ਕੀਤਾ, ਜਿਸ ਤੋਂ ਜ਼ਾਹਿਰ ਹੈ ਕਿ ਸਭ ਇਲਜ਼ਾਮ ਬੇਬੁਨਿਆਦ ਹਨ, ਜਦਕਿ ਪਹਿਲੀ ਦਿੱਤੀ ਸ਼ਿਕਾਇਤ ਉਤੇ ਹੀ ਲੜਕੇ ਵਿਰੁੱਧ ਐਫਆਈਆਰ ਦਰਜ ਹੋ ਚੁੱਕੀ ਹੈ। ਵਕੀਲ ਅਨਿਲ ਸਾਗਰ ਨੇ ਕਿਹਾ ਕਿ ਜਦੋਂ ਇਸ ਕੇਸ ਦੀ ਜਾਂਚ ਪੁਲਿਸ ਕੋਲ ਚੱਲ ਰਹੀ ਹੈ ਤਾਂ ਉਕਤ ਲੜਕੀ ਵੱਲੋਂ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਸੀ, ਉਹ ਸਮਝ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਇਹ ਸਿਰਫ਼ ਘਰੇਲੂ ਮਾਮਲਾ ਸੀ, ਪਰ ਇਸ ਨੂੰ ਜਾਣ ਬੁੱਝ ਕੇ ਜਨਤਕ ਬਣਾਇਆ ਗਿਆ ਹੈ ਅਤੇ ਆਪਣੇ ਹੀ ਪਰਿਵਾਰ ਦੀ ਖੁਦ ਮਿੱਟੀ ਪੁੱਟੀ ਗਈ ਹੈ।

ਵਕੀਲ ਸ੍ਰੀ ਸਾਗਰ ਨੇ ਦੱਸਿਆ ਕਿ ਸਾਡੇ ਕੋਲ ਉਪਰੋਕਤ ਲੜਕੀ ਦੇ ਦੋ ਵਾਰੀ ਪੈਸੇ ਲੈ ਕੇ ਤਲਾਕਸ਼ੁਦਾ ਹੋਣ ਦੇ ਪੁਖਤਾ ਸਬੂਤ ਹਨ ਅਤੇ ਉਸਦਾ ਇਕ 4 ਸਾਲਾ ਲੜਕਾ ਵੀ ਹੈ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਕੇਸ ਸਿਰਫ਼ ਲੜਕੇ ਨੂੰ ਕਥਿਤ ਤੌਰ ਉਤੇ ਬਲੈਕਮੇਲ ਕਰਨ ਲਈ ਲਗਾਏ ਗਏ ਹਨ। ਨਾਲ ਹੀ ਉਹਨਾਂ ਕਿਹਾ ਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਦੀ ਨਾ ਤਾਂ ਲੜਕੀ ਨੂੰ ਬਦਨਾਮ ਕਰਨ ਦੀ ਮਨਸ਼ਾ ਹੈ ਅਤੇ ਨਾ ਹੀ ਉਹਨਾਂ ਕੋਈ ਅਜਿਹੀ ਨਿੱਜੀ ਵੀਡੀਓ ਵਾਇਰਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਇਸ ਲਈ ਵੀ ਕਰਨੀ ਜ਼ਰੂਰੀ ਸੀ ਕਿਉਂਕਿ ਲੜਕੇ ਅਤੇ ਪਰਿਵਾਰ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੜਕੀ ਵੱਲੋਂ ਲਗਾਏ ਸਾਰੇ ਦੋਸ਼ ਨਿਰਾਆਧਾਰ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।