ਲੁਧਿਆਣਾ, 18 ਸਤੰਬਰ, ਦੇਸ਼ ਕਲਿਕ ਬਿਊਰੋ :
ਐਨਆਰਆਈ ਔਰਤ ਰੁਪਿੰਦਰ ਕੌਰ ਪੰਧੇਰ ਦੀ ਪਿੰਜਰ ਨੁਮਾ ਲਾਸ਼ ਲੁਧਿਆਣਾ ਨੇੜੇ ਘੁੰਗਰਾਣਾ ਪਿੰਡ ਦੇ ਇੱਕ ਨਾਲੇ ਵਿੱਚੋਂ ਬਰਾਮਦ ਹੋਈ। ਔਰਤ ਦੇ ਰਹੱਸਮਈ ਲਾਪਤਾ ਹੋਣ ਦੀ ਜਾਂਚ ਕਰ ਰਹੀ ਪੁਲਿਸ ਨੇ ਉਸ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਮੌਕੇ ਤੋਂ ਔਰਤ ਦਾ ਬੁਰੀ ਤਰ੍ਹਾਂ ਖਰਾਬ ਹੋਇਆ ਆਈਫੋਨ ਵੀ ਬਰਾਮਦ ਕੀਤਾ, ਜਿਸ ਨੂੰ ਸਬੂਤ ਨਸ਼ਟ ਕਰਨ ਲਈ ਸੁੱਟ ਦਿੱਤਾ ਗਿਆ ਸੀ।
ਪੁਲਿਸ ਦੇ ਅਨੁਸਾਰ, ਮੁਲਜ਼ਮ ਸੁਖਜੀਤ ਸਿੰਘ, ਜੋ ਕਿਲਾ ਰਾਏਪੁਰ ਦੇ ਅਦਾਲਤੀ ਕੰਪਲੈਕਸ ਵਿੱਚ ਟਾਈਪਿਸਟ ਵਜੋਂ ਕੰਮ ਕਰਦਾ ਹੈ, ਨੇ ਕਬੂਲ ਕੀਤਾ ਹੈ ਕਿ ਉਸ ਨੇ ਰੁਪਿੰਦਰ ਦੇ 67 ਸਾਲਾ ਮੰਗੇਤਰ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ ‘ਤੇ ਹੱਤਿਆ ਕੀਤੀ ਹੈ। ਯੂਕੇ ਵਿੱਚ ਰਹਿਣ ਵਾਲੇ ਚਰਨਜੀਤ ਨੇ ਰੁਪਿੰਦਰ ਨੂੰ “ਖਤਮ” ਕਰਨ ਦੀ ਸਾਜ਼ਿਸ਼ ਰਚੀ ਸੀ ਰੁਪਿੰਦਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
