ਤਪਾ ਮੰਡੀ, 18 ਸਤੰਬਰ, ਦੇਸ਼ ਕਲਿਕ ਬਿਊਰੋ :
ਤਹਿਸੀਲ ਕੰਪਲੈਕਸ ਦੇ ਨੇੜੇ ਰਹਿੰਦੇ ਇੱਕ ਪਰਿਵਾਰ ਦੀ 14 ਮਹੀਨਿਆਂ ਦੀ ਬੱਚੀ ਕੀਰਤ ਕੌਰ ਦੀ ਪਾਣੀ ਵਾਲੇ ਟੱਬ ‘ਚ ਡਿੱਗਣ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਕੀਰਤ ਕੌਰ, ਜੋ ਭੁਪਿੰਦਰ ਸਿੰਘ ਦੀ ਧੀ ਅਤੇ ਸੁਖਚੈਨ ਸਿੰਘ ਫੋਰਮੈਨ ਦੀ ਪੋਤਰੀ ਸੀ, ਘਰ ਵਿਚ ਖੇਡਦਿਆਂ ਅਚਾਨਕ ਪਾਣੀ ਦੇ ਟੱਬ ‘ਚ ਡਿੱਗ ਪਈ।ਉਸ ਸਮੇਂ ਉਸਦੀ ਮਾਂ ਜਸਪ੍ਰੀਤ ਕੌਰ ਕੱਪੜੇ ਧੋ ਰਹੀ ਸੀ। ਕੀਰਤ ਦੀ ਵੱਡੀ ਭੈਣ ਜੋ ਸਿਰਫ਼ ਚਾਰ ਸਾਲ ਦੀ ਹੈ, ਨੇ ਤੁਰੰਤ ਮਾਂ ਨੂੰ ਸੂਚਿਤ ਕੀਤਾ।
ਘਬਰਾਈ ਮਾਂ ਨੇ ਦੌੜਕੇ ਬੱਚੀ ਨੂੰ ਪਾਣੀ ‘ਚੋਂ ਬਾਹਰ ਕੱਢਿਆ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਨਜ਼ਦੀਕੀ ਪ੍ਰਾਈਵੇਟ ਕਲੀਨਿਕ ਪਹੁੰਚਾਇਆ। ਡਾਕਟਰਾਂ ਨੇ ਜਾਂਚ ਕਰਨ ਉਪਰੰਤ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
