Accident

ਜਲਦੀ ਹੀ ਪੰਜਾਬ ਦੇ ਹਿੱਤਾਂ ਲਈ ਮਹੱਤਵਪੂਰਨ ਕਦਮ ਉਠਾਏਗੀ ਭਾਜਪਾ ਸਰਕਾਰ : ਹਰਦੇਵ ਉੱਭਾ

ਪੰਜਾਬ

ਭਗਵੰਤ ਮਾਨ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆ ਤੇ ਰਾਜਨੀਤੀ ਨਾ ਕਰੇ : ਹਰਦੇਵ ਉੱਭਾ

ਮੋਹਾਲੀ, 19 ਸਤੰਬਰ 2025, ਦੇਸ਼ ਕਲਿੱਕ ਬਿਓਰੋ :
ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ 1600 ਕਰੋੜ ਦੀ ਫੋਰੀ ਰਾਹਤ ਦਾ ਪੈਕੇਜ ਨੂੰ ਦੇ ਦਿੱਤਾ ਹੈ ਤੇ 13000 ਹਜਾਰ ਕਰੋੜ ਰੁਪਏ ਪੰਜਾਬ ਸਰਕਾਰ ਕੋਲ ਪਹਿਲਾ ਹੀ ਹੈ ਤੇ ਪੰਜਾਬ ਨੂੰ ਜਿਨੇ ਫੰਡ ਦੀ ਹੋਰ ਜਰੂਰਤ ਹੋਵੇਗੀ ਕੇਂਦਰ ਦੀ ਮੋਦੀ ਸਰਕਾਰ ਦੇਵੇਗੀ ।ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆ ਤੇ ਰਾਜਨੀਤੀ ਨਹੀ ਕਰਨੀ ਚਾਹੀਦੀ । ਉੱਭਾ ਦੇ ਨਾਲ ਅੱਜ ਸੀਨੀਅਰ ਭਾਜਪਾ ਆਗੂ ਅਤੇ ਰੀਅਲ ਅਸਟੇਟ ਡੀਲਰ ਸੰਜੀਵ ਚੌਧਰੀ ਜੀ ਮੌਜੂਦ ਸਨ ਜਿਹਨਾ ਨਾਲ ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ ਅਤੇ ਪਾਰਟੀ ਦੇ ਭਵਿੱਖੀ ਕਾਰਜਕ੍ਰਮਾਂ ਬਾਰੇ ਲੰਬੀ ਚਰਚਾ ਕੀਤੀ।
ਉੱਭਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਹੱਕ ਵਿੱਚ ਹਾਲਾਤ ਬਦਲ ਰਹੇ ਹਨ ਅਤੇ ਲੋਕਾਂ ਦਾ ਭਰੋਸਾ ਤੇ ਸਮਰਥਨ ਪਾਰਟੀ ਵੱਲ ਵੱਧ ਰਿਹਾ ਹੈ। ਜਲਦੀ ਹੀ ਪੰਜਾਬ ਦੇ ਹਿੱਤਾਂ ਲਈ ਕੁਝ ਮਹੱਤਵਪੂਰਨ ਫੈਸਲੇ ਅਤੇ ਕਾਰਜਕ੍ਰਮ ਪਾਰਟੀ ਅਤੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਜੀ ਦੀ ਕੇਂਦਰ ਸਰਕਾਰ ਵੱਲੋਂ ਲਏ ਜਾਣਗੇ।ਉਭਾ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾ ਲਈ ਕੇਦਰ ਸਰਕਾਰ ਵੱਲੋ ਫੰਡਾ ਦੀ ਕੋਈ ਘਾਟ ਨਹੀ ਹੈ ਬਸ਼ਰਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇਮਾਨਦਾਰੀ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾ ਦੇ ਮੁੜ ਵਸੇਬੇ ਲਈ ਕੰਮ ਕਰੇ ਤੇ ਕੇਂਦਰ ਸਰਕਾਰ ਨੂੰ ਬਿਨਾ ਵਜਾ ਬਦਨਾਮ ਕਰਨ ਦੀ ਘਟੀਆ ਰਾਜਨੀਤੀ ਕਰਨੀ ਬੰਦ ਕਰੇ।ਉੱਭਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬੀਆ ਦੇ ਜਜ਼ਬਾਤਾ ਨਾਲ ਖਿਲਵਾੜ ਕੀਤਾ ਤੇ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆ ਤੇ ਹਰ ਰਾਜਨੀਤੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।