ਮੋਹਾਲੀ, 19 ਸਤੰਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਸ੍ਰੀਮਤੀ ਰੁਪਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਟਰ, ਐਸ.ਏ.ਐਸ ਨਗਰ ਵੱਲੋਂ ਸੋਹਾਣਾ ਹਸਪਤਾਲ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਐਡਮਿਨ ਬਲਾਕ, ਸੋਹਾਣਾ ਹਸਪਤਾਲ ਵਿਖੇ ਮਿਤੀ 22-09-2025 ਤੋਂ 26-09-2025 ਤੱਕ, ਦਿਨ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 1 ਵਜੇ ਤੱਕ ਹੋਵੇਗਾ ਅਤੇ ਪ੍ਰਾਰਥੀ ਸਿੱਧੇ ਤੌਰ ਤੇ ਐਚ.ਆਰ. (ਐਚ ਆਰ) ਨਾਲ ਸੰਪਰਕ ਕਰਨ। ਸੋਹਾਣਾ ਹਸਪਤਾਲ ਵੱਲੋਂ ਸਟਾਫ ਨਰਸ, ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰਜ਼ ਦੀਆਂ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ 12000/- ਤੋਂ 27000/- ਤੱਕ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 18 ਤੋਂ 32 ਸਾਲ ਤੱਕ ਹੋਵੇਗੀ ਅਤੇ ਯੋਗਤਾ 10ਵੀਂ, 12ਵੀ, ਗਰੈਜੂਏਸ਼ਨ ਅਤੇ ਸਟਾਫ ਨਰਸ ਦੀਆਂ ਅਸਾਮੀਆਂ ਲਈ ਬੀ.ਐਸ.ਸੀ ਜੀ.ਐਨ.ਐਮ. ਨਰਸਿੰਗ ਪਾਸ ਲੋੜੀਂਦੀ
ਹੈ। ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀ https://forms.gle/YJT3mE3E4iKxJNEV8 ਲਿੰਕ ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਇਸ ਤੋਂ ਇਲਾਵਾ ਪ੍ਰਾਰਥੀ ਰੀਜ਼ਿਊਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।