ਜਲੰਧਰ, 20 ਸਤੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜਿਲ੍ਹਾ ਪ੍ਰਧਾਨ ਨਿਰਲੇਪ ਕੌਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ 20 ਮੈਂਬਰ ਹਾਜ਼ਰ ਸਨ। ਮੀਟਿੰਗ ਦੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਆਂਗਣਵਾੜੀ ਵਰਕਰਾਂ ਨੂੰ ਲੈ ਕੇ ਨੀਤੀਆਂ ਉੱਤੇ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਬਾਈ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਆਈ.ਸੀ.ਡੀ.ਐਸ ਸਕੀਮ ਪੰਜਾਹ ਵਰੇ ਪੂਰੇ ਕਰ ਚੁੱਕੀ ਹੈ ਇੱਕ ਪਾਸੇ ਤਾਂ ਇਹ ਸਕੀਮ ਆਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ। ਦੂਜੇ ਪਾਸੇ ਇਸ ਵਿੱਚ ਕੰਮ ਕਰਨ ਵਾਲੀਆਂ ਆਂਗਨਵਾੜੀ ਵਰਕਰ ਅਤੇ ਹੈਲਪਰ ਅੱਜ ਵੀ ਨਿਗੁਣੇ ਜਿਹੇ ਮਾਨਭਤੇ ਵਿੱਚ ਕੰਮ ਕਰਨ ਲਈ ਮਜਬੂਰ ਹਨ ਅਤੇ ਉਹ ਵੀ ਪੰਜ ਪੰਜ ਮਹੀਨੇ ਦਿੱਤਾ ਨਹੀਂ ਜਾਂਦਾ।
ਆਂਗਣਵਾੜੀ ਕੇਂਦਰਾਂ ਦੇ ਕਿਰਾਏ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ। ਆਂਗਣਵਾੜੀ ਕੇਂਦਰਾਂ ਨੂੰ ਪੋਸ਼ਣ ਟਰੈਕ ਰਾਹੀਂ ਕੇਂਦਰ ਸਰਕਾਰ ਵੱਲੋਂ ਟਰੈਕ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਹਰ ਲਾਭਪਾਤਰੀ ਨੂੰ ਉਸ ਦੀ ਈ.ਕੇ.ਵਾਈ ਸੀ ਕਰਦੇ ਹੋਏ ਫੇਸ਼ੀਅਲ ਰਿਕੋਗਨਾਈਜੇਸ਼ਨ ਸਿਸਟਮ ਨਾਲ ਵੀ ਜੋੜਨਾ ਹੈ । ਜਿਸ ਦੇ ਤਹਿਤ ਬਹੁਤ ਹੀ ਮਿਹਨਤ ਤੋਂ ਬਾਅਦ ਵੀ 60% ਲੋਕ ਹੀ ਜੁੜ ਪਾਏ ਹਨ ਤੇ 40 ਪ੍ਰਤੀਸ਼ਤ ਲੋਕ ਇਸ ਲਾਭ ਤੋਂ ਵਾਂਝੇ ਹੋਣ ਦਾ ਖਾਦਸਾ ਹੈ। ਜਦੋਂ ਕਿ ਭੁੱਖ ਮਰੀ ਦੀ ਕਦਾਤ ਵਿੱਚ ਭਾਰਤ 105 ਨੰਬਰ ਤੇ ਹੈ । ਜਥੇਬੰਦੀ ਮੰਗ ਕਰਦੀ ਹੈ ਕਿ ਜੇਕਰ ਸਰਕਾਰ ਇਸ ਨੂੰ ਪਾਰਦਰਸ਼ਤਾ ਵਿੱਚ ਲੈ ਕੇ ਹੀ ਆਉਣਾ ਚਾਹੁੰਦੀ ਹੈ ਤਾਂ ਇਸ ਦੇ ਲਈ ਸੁਖਾਲੇ ਤਰੀਕੇ ਵੀ ਅਪਣਾਏ ਜਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੋਸ਼ਣ ਅਭਿਆਨ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਕੰਮ ਵਾਸਤੇ ਮੋਬਾਇਲ ਅਤੇ ਇੰਟਰਨੈਟ ਖਰਚ ਦਿੱਤੇ ਜਾਣੇ ਸਨ ਪਰ ਪੰਜਾਬ ਵਿਚ ਅਜੇ ਤੱਕ ਮੋਬਾਇਲ ਨਹੀਂ ਖਰੀਦੇ ਗਏ। ਪੰਜਾਬ ਦੀਆਂ ਆਂਗਣਵਾੜੀ ਵਰਕਰ ਆਪਣਾ ਨਿਜੀ ਮੋਬਾਈਲ ਇਸਤੇਮਾਲ ਕਰਦੇ ਹੋਏ ਕੇਂਦਰ ਸਰਕਾਰ ਦੀ ਸਕੀਮਾਂ ਨੂੰ ਚਲਾ ਰਹੀਆਂ ਹਨ । ਆਈ.ਸੀ.ਡੀ.ਐਸ ਸਕੀਮ 50 ਵਰੇ ਚੱਲਣ ਵਾਲੀ ਉਸਤਾਦ ਦੀ ਪਹਿਲੀ ਸਕੀਮ ਹੋਏਗੀ ਜਿਸਨੇ ਕਪੋਸ਼ਨ ਵਰਗੀ ਨਾਮਰਾਤ ਬਿਮਾਰੀ ਪੋਲੀਓ ਵਰਗੀ ਬਿਮਾਰੀ ਗਲ ਘੁੱਟੂ ਕਾਲੀ ਖਾਂਸੀ ਤਬਦੀਕ ਵਰਗੀਆਂ ਬਿਮਾਰੀਆਂ ਦੇਸ਼ ਵਿੱਚੋਂ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅੱਜ ਵੀ ਜੱਚਾ ਅਤੇ ਬੱਚਾ ਵੀ ਦੇਖਭਾਲ ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਦੀਆਂ ਸਕੀਮਾਂ ਨੂੰ ਨੀਚੇ ਤੱਕ ਲੈ ਕੇ ਜਾਣ ਵਿੱਚ ਆਂਗਣਵਾੜੀ ਵਰਕਰ ਹੈਲਪਰ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਦੇ ਬਾਅਦ ਵੀ ਵਿਭਾਗ ਵੱਲੋਂ ਬਣਦੀ ਸ਼ਾਬਾਸ਼ੇ ਤਾਂ ਕੀ ਦਿੱਤੀ ਜਾਣੀ ਸੀ ।
ਐਫ ਆਰ ਐਸ ਨਾ ਕਰਨ ਬਦਲੇ ਕਾਰਨ ਦੱਸੋ ਨੋਟਿਸ, ਤਾੜਨਾ ਪੱਤਰ ਅਤੇ ਸੇਵਾਵਾਂ ਖਤਮ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜ ਮਹੀਨੇ ਤੋਂ ਕੇਂਦਰ ਸਰਕਾਰ ਦਾ ਮਾਨਭਤਾ ਵੀ ਨਹੀਂ ਮਿਲਿਆ । ਪੋਸ਼ਨ ਟਰੈਕ ਐਪ ਉੱਤੇ ਕੰਮ ਕਰਨ ਲਈ ਇਨਸੈਂਟਿਵ ਦਿੱਤਾ ਜਾਂਦਾ ਹੈ ਜੋ ਅਜੇ ਦਸੰਬਰ 2023 ਤੱਕ ਦਾ ਹੀ ਮਿਲਿਆ ਹੈ ਅਤੇ ਉਸ ਵਿੱਚ ਵੀ ਹੈਲਪਰਾਂ ਨੂੰ 80% ਇਨਸੈਂਟਿਵ ਮਿਲਿਆ ਹੀ ਨਹੀਂ। ਵਿਭਾਗੀ ਅਧਿਕਾਰੀਆਂ ਵੱਲੋਂ ਬਿਨਾਂ ਮੋਬਾਈਲ ਦਿੱਤੇ ਮਾਣਭੱਤਾ ਰੋਕਿਆ ਗਿਆ ਹੈ । ਕੁਝ ਅਧਿਕਾਰੀਆਂ ਵੱਲੋਂ ਆਪਣੇ ਅਹੁਦੇ ਦੀ ਵੀ ਮਰਿਆਦਾ ਨਾ ਰੱਖਦੇ ਹੋਏ ਮੰਦੀ ਸ਼ਬਦਾਂਵਾਲੀ ਦਾ ਇਸਤੇਮਾਲ ਕੀਤਾ ਗਿਆ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਇੱਕ ਪਾਸੇ ਤਾਂ ਸਰਕਾਰ ਆਂਗਣਵਾੜੀ ਵਰਕਰ ਨੂੰ ਦੀਦੀ ਦਾ ਦਰਜਾ ਦਿੰਦੀ ਹੈ। ਦੂਜੇ ਪਾਸੇ ਬਲਾਕ ਦੇ ਉੱਚ ਅਧਿਕਾਰੀ ਉਨਾਂ ਦੇ ਮਾਨ ਸਨਮਾਨ ਦੀ ਮਰਿਆਦਾ ਵੀ ਨਹੀਂ ਰੱਖਦੇ। ਜਿਸ ਨੂੰ ਲੈ ਕੇ ਸਮੂਹ ਆਂਗਣਵਾੜੀ ਵਰਕਰ ਹੈਲਪਰਾ ਵਿੱਚ ਤਿੱਖਾ ਰੋਸ ਹੈ ਅਤੇ ਇਸ ਦੇ ਤਹਿਤ ਵਿਭਾਗ ਦੇ ਸਕੱਤਰ ਨੂੰ ਅੱਜ ਨੋਟਿਸ ਭੇਜਦੇ ਹੋਏ ਜਾਣੂ ਕਰਾਇਆ ਜਾਂਦਾ ਹੈ ਕਿ ਜੇਕਰ 28 ਸਤੰਬਰ ਤੱਕ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵੱਲੋਂ ਕਲਮ ਛੱਡਿਆ ਹੜਤਾਲ ਤੇ ਜਾਂਦੇ ਹੋਏ ਪੋਸ਼ਨ ਟਰੈਕ ਐਪ ਨੂੰ ਸੰਪੂਰਨ ਬੰਦ ਕੀਤਾ ਜਾਵੇਗਾ। ਮੋਬਾਇਲ ਨਾਲ ਸੰਬੰਧਿਤ ਸਾਰੇ ਹੀ ਕੰਮ ਪੂਰਨ ਬੰਦ ਕਰ ਦਿੱਤੇ ਜਾਣਗੇ। ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਵਿੱਤ ਪਰਮਜੀਤ ਕੌਰ, ਸੋਮਾ ਰਾਣੀ,ਨਰੰਜਣ ਕੌਰ,ਰਜਨਦੀਪ,ਨਿਰਮਲ ਕੌਰ,ਅਮਰਜੀਤ ਕੌਰ, ਨੀਲਮ ਰਾਣੀ, ਬਲਵੀਰ ਕੌਰ,ਸੁਨੀਤਾ ਰਾਣੀ ਸਾਥੀ ਸ਼ਾਮਲ ਹੋਏ।