ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ, 19 ਲੋਕਾਂ ਦੀ ਮੌਤ 42 ਲਾਪਤਾ

ਕੌਮਾਂਤਰੀ

ਕਾਹਿਰਾ, 20 ਸਤੰਬਰ, ਦੇਸ਼ ਕਲਿਕ ਬਿਊਰੋ :
ਲੀਬੀਆ ਦੇ ਪੂਰਬੀ ਤੱਟ ‘ਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। 42 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਕਿਸ਼ਤੀ ਡੁੱਬਣ ਦੀ ਜਾਣਕਾਰੀ ਦਿੱਤੀ।
ਕਿਸ਼ਤੀ ਬੀਤੇ ਦਿਨੀ ਕੰਬਾਊਟ ਸ਼ਹਿਰ ਦੇ ਨੇੜੇ ਤੱਟ ਤੋਂ ਨਿਕਲੀ ਸੀ ਅਤੇ ਉਸੇ ਦਿਨ ਡੁੱਬ ਗਈ। 70 ਤੋਂ ਵੱਧ ਸੁਡਾਨੀ ਅਤੇ ਦੱਖਣੀ ਸੁਡਾਨੀ ਨਾਗਰਿਕ ਸਵਾਰ ਸਨ। IOM ਦੇ ਬੁਲਾਰੇ ਨੇ ਕਿਹਾ ਕਿ ਪੰਜ ਦਿਨਾਂ ਬਾਅਦ 14 ਲੋਕਾਂ ਨੂੰ ਬਚਾਇਆ ਗਿਆ, ਜਦੋਂ ਕਿ 42 ਲੋਕ ਅਜੇ ਵੀ ਲਾਪਤਾ ਹਨ। ਇਹ ਸਪੱਸ਼ਟ ਨਹੀਂ ਹੈ ਕਿ ਬਚੇ ਹੋਏ ਲੋਕ ਇੰਨੇ ਲੰਬੇ ਸਮੇਂ ਤੱਕ ਸਮੁੰਦਰ ਵਿੱਚ ਕਿਵੇਂ ਬਚੇ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।