ਮੋਰਿੰਡਾ, 17 ਸਤੰਬਰ (ਭਟੋਆ)
ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਵੀਰ ਦਵਿੰਦਰ ਸਿੰਘ ਬੱਲਾਂ ਦੀ ਅਗਵਾਈ ਹੇਠ ਇਲਾਕੇ ਦੇ ਨੌਜਵਾਨਾਂ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਪਸ਼ੂ ਚਾਰਾ ( ਸੈਲਡ) ਅਤੇ ਤੂੜੀ ਦੀਆਂ ਛੇ ਟਰਾਲੀਆਂ ਹੜ ਪੀੜਤਾਂ ਦੀ ਮਦਦ ਲਈ ਭੇਜੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਸੀਏ ਐਪੈਕਸ ਕੌਂਸਲ ਮੈਂਬਰ ਵੀਰ ਦਵਿੰਦਰ ਸਿੰਘ ਬੱਲਾਂ ਨੇ ਦੱਸਿਆ ਕਿ ਇਹ ਪਸ਼ੂ ਚਾਰਾ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਭੇਜਿਆ ਜਾ ਰਿਹਾ ਹੈ ਜਿੱਥੇ ਉਨਾਂ ਦੀ ਮਦਦ ਨਾਲ ਜਿਲਾ ਕਪੂਰਥਲਾ ਦੇ ਨੂਰਮਹਿਲ ਤੇ ਹੋਰ ਪਿੰਡਾਂ ਦੇ ਹੜ ਪੀੜਤਾਂ ਨੂੰ ਵੰਡਿਆ ਜਾਵੇਗਾ। ਵੀਰ ਦਵਿੰਦਰ ਸਿੰਘ ਬੱਲਾਂ ਨੇ ਦੱਸਿਆ ਕਿ ਇਲਾਕੇ ਦੇ ਨੌਜਵਾਨਾਂ ਵੱਲੋਂ ਪਹਿਲਾਂ ਵੀ ਹੜਪੀੜਤਾਂ ਲਈ ਪਸ਼ੂ ਚਾਰੇ ਦੀ ਸੇਵਾ ਕੀਤੀ ਜਾ ਚੁੱਕੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਆਏ ਲੋਕ ਇਧਰ ਉਧਰ ਬਿਖਰ ਗਏ ਸਨ ਪਰੰਤੂ ਹੁਣ ਉਨ੍ਹਾਂ ਨੇ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਕਤ ਉਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੀ ਜਿਆਦਾ ਲੋੜ ਹੈ। ਉਹਨਾਂ ਕਿਹਾ ਕਿ ਹੜ੍ਹਾਂ ਨੇ ਕਈ ਇਲਾਕਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਨੁਕਸਾਨ ਕੀਤਾ ਹੈ, ਉਸਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਉਪਰਾਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੀਰਦਵਿੰਦਰ ਸਿੰਘ ਬੱਲਾਂ, ਜਸਪਾਲ ਸਿੰਘ ਦਿਓਲ, ਨਿਤਿਨ ਗੋਹਲ, ਰਾਜਿੰਦਰ ਸਿੰਘ ਗੋਪਾਲਪੁਰ, ਦਵਿੰਦਰ ਸਿੰਘ ਬਾਜਵਾ, ਹਰਧਿਆਨ ਸਿੰਘ ਗੋਪਾਲਪੁਰ, ਵਿੱਕੀ ਢੇਸਪੁਰਾ, ਬਲਦੇਵ ਸਰਪੰਚ ਮਾਜਰੀ, ਜਗਤਾਰ ਸਿੰਘ ਸਰਪੰਚ ਦੁੱਲਚੀਮਾਜਰਾ, ਐਨ ਆਰ ਆਈ ਸਿਕੰਦਰ ਸਿੰਘ, ਸੁਖਜਿੰਦਰ ਸਿੰਘ ਸੋਹੀ ਚੇਅਰਮੈਨ , ਗੁਰਪ੍ਰੀਤ ਸਿੰਘ ਫੌਜੀ ਸਰਪੰਚ, ਵਿਵੇਕ ਸ਼ਰਮਾ, ਜੱਗਾ ਮਕੜੌਨਾ ,ਪ੍ਰਦੀਪ ਰੁੜਕੀ ਆਦੀ ਵੀ ਸ਼ਾਮਿਲ ਸਨ।