ਚੰਡੀਗੜ੍ਹ, 22 ਸਤੰਬਰ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਅੱਜ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 11 ਦੇ ਗੁਰਦੁਆਰਾ ਸਾਹਿਬ ਵਿੱਚ ਲਾਵਾਂ ਲਈਆਂ। ਦੋਵੇਂ ਪਰਿਵਾਰ ਸਵੇਰੇ 11 ਵਜੇ ਦੇ ਕਰੀਬ ਗੁਰਦੁਆਰੇ ਪਹੁੰਚੇ। ਵਿਕਰਮਾਦਿਤਿਆ ਨੇ ਸ਼ੇਰਵਾਨੀ ਪਾਈ ਸੀ, ਜਦੋਂ ਕਿ ਅਮਰੀਨ ਨੇ ਲਹਿੰਗਾ ਪਾਇਆ ਸੀ।
ਗੁਰਦੁਆਰੇ ਵਿੱਚ ਵਿਆਹ ਦੀਆਂ ਰਸਮਾਂ ਬਹੁਤ ਸਾਦਗੀ ਨਾਲ ਨਿਭਾਈਆਂ ਗਈਆਂ। ਦੋਵਾਂ ਪਾਸਿਆਂ ਦੇ ਸਿਰਫ਼ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਲ ਹੋਏ। ਵਿਕਰਮਾਦਿਤਿਆ ਦੇ ਨਾਲ ਉਨ੍ਹਾਂ ਦੀ ਮਾਂ ਪ੍ਰਤਿਭਾ ਸਿੰਘ, ਭੈਣ-ਭਣੋਈਆ ਅਤੇ ਕੁਝ ਦੋਸਤ ਸਨ।
ਲਾਵਾਂ ਤੋਂ ਬਾਅਦ ਉਹ ਲਲਿਤ ਹੋਟਲ ਗਏ ਮੰਤਰੀ ਆਪਣੀ ਪਤਨੀ ਅਮਰੀਨ ਨਾਲ ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ਿਮਲਾ ਵਾਪਸ ਜਾਣਗੇ। ਲਾੜੀ ਦਾ ਪ੍ਰਵੇਸ਼ ਸਮਾਰੋਹ ਸ਼ਿਮਲਾ ਦੇ ਹੋਲੀ ਲਾਜ ਵਿੱਚ ਹੋਵੇਗਾ।
ਅਮਰੀਨ ਕੌਰ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ।
