ਟ੍ਰੇਨਿੰਗ ਦੌਰਾਨ ਪੰਜਾਬ ਸਿਵਲ ਸੇਵਾ ਨਿਯਮਾਂ, ਵਿੱਤੀ ਨਿਯਮਾਂ ਅਤੇ ਹੋਰ ਦਫ਼ਤਰ ਕਾਰਵਾਈਆਂ ਤਿਆਰ ਕਰਨ ਬਾਰੇ ਦਿੱਤੀ ਜਾਣਕਾਰੀ
ਫਾਜ਼ਿਲਕਾ, 24 ਸਤੰਬਰ, ਦੇਸ਼ ਕਲਿੱਕ ਬਿਓਰੋ
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵੱਲੋਂ ਸਰਕਾਰੀ ਮੁਲਾਜ਼ਮਾਂ/ਅਧਿਕਾਰੀਆਂ ਨੂੰ ਦਫ਼ਤਰੀ ਕੰਮਕਾਜ ਵਿੱਚ ਮੁਹਾਰਤ ਪ੍ਰਦਾਨ ਦੇ ਮਕਸਦ ਨਾਲ ਦੋ ਰੋਜ਼ਾ ਟੇ੍ਨਿੰਗ ਪੋ੍ਗਰਾਮ ਸੇਵੋਤਮ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਮਰਚਾਰੀਆਂ ਦੀ ਟੇ੍ਨਿੰਗ ਲਗਾਈ ਗਈ। ਇਸ ਟੇ੍ਨਿੰਗ ਦੇ ਦੌਰਾਨ ਮੈਗਸੀਪਾ ਤੋਂ ਆਏ ਪੋ੍ਜੈਕਟ ਕੋਆਰਡੀਨੇਟਰ ਮੈਗਸੀਪਾ ਖੇਤਰੀ ਕੇਂਦਰ ਬਠਿੰਡਾ ਮਨਦੀਪ ਸਿੰਘ, ਵਕੀਲ ਵਰੁਣ ਬਾਂਸਲ ਤੇ ਜਸਕਰਨ ਸਿੰਘ ਹਾਜ਼ਰ ਹੋਏ!
ਇਸ ਮੌਕੇ ਵਕੀਲ ਵਰੁਣ ਬਾਂਸਲ ਨੇ ਦੱਸਿਆ ਕਿ ਵਧੀਆ ਤਰੀਕੇ ਨਾਲ ਸਰਕਾਰੀ ਸਕੀਮਾਂ ਦੀ ਜਾਣਕਾਰੀ ਸਬੰਧਤ ਪ੍ਰਾਰਥੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਮੁਲਾਜ਼ਮਾਂ ਦੀ ਇਹ ਟੇ੍ਨਿੰਗ ਕਰਵਾਈ ਜਾ ਰਹੀ ਹੈ। ਇਸ ਟ੍ਰੇਨਿੰਗ ਦੇ ਤਹਿਤ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੇ-ਆਪਣੇ ਵਿਭਾਗਾਂ ਸਬੰਧੀ ਵੱਖ-ਵੱਖ ਪੰਜਾਬ ਸਿਵਲ ਸੇਵਾ ਨਿਯਮਾਂ, ਵਿੱਤੀ ਨਿਯਮਾਂ ਅਤੇ ਹੋਰ ਦਫ਼ਤਰ ਕਾਰਵਾਈਆਂ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕਰਨ ਲਈ 2 ਦਿਨਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।
ਇਸ ਮੌਕੇ ਜਸਕਰਨ ਸਿੰਘ ਨੇ ਪੀਜੀਆਰਐਸ ਪੋਰਟਲ ਤੇ ਪ੍ਰਾਪਤ ਆਨਲਾਈਨ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਬਾਰੇ ਹਾਜ਼ਰ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ! ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਪੋਰਟਲ ਤਿਆਰ ਕੀਤਾ ਗਿਆ ਹੈ, ਕੋਈ ਵੀ ਨਾਗਰਿਕ ਪੋਰਟਲ http://connect.punjab.gov.in/ ਤੇ ਜਾ ਕੇ ਕਿਸੇ ਵੀ ਵਿਭਾਗ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਤੇ ਸਬੰਧਿਤ ਵਿਭਾਗ ਵੀ ਸਮੇਂ ਸਿਰ ਜਾਣਕਾਰੀ ਸਬੰਘਿਤ ਪ੍ਰਾਰਥੀ ਨੂੰ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਹੁਣ ਪ੍ਰਾਰਥੀ ਆਨਲਾਈਨ ਪੋਰਟਲ ਤੇ ਆਪਣੀ ਆਈਡੀ ਬਣਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਤੋਂ ਬਾਅਦ ਉਹ ਆਨ ਲਾਈਨ ਆਪਣੀ ਸ਼ਿਕਾਇਤ ਨੂੰ ਟ੍ਰੈਕ ਵੀ ਕਰ ਸਕੇਗਾ ਅਤੇ ਉਸਦੀ ਸ਼ਿਕਾਇਤ ਦੇ ਨਿਪਟਾਰੇ ਬਾਅਦ ਉਸਨੂੰ ਸਰਕਾਰ ਵੱਲੋਂ ਉਸਦਾ ਪੱਖ ਵੀ ਪੁੱਛਿਆ ਜਾਵੇਗਾ। ਉਨਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਸੇ ਦਫ਼ਤਰ ਨਹੀਂ ਜਾਣਾ ਪਵੇਗਾ ਸਗੋਂ ਉਹ ਘਰ ਬੈਠਾ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
