- ਕਿਫ਼ਾਇਤੀ ਕੀਮਤ ‘ਤੇ ਉਪਲਬਧ ਇਹ ਉਤਪਾਦ ਉੱਚ ਪ੍ਰੋਟੀਨ ਅਤੇ ਪ੍ਰੋਬਾਇਓਟਿਕ ਗੁਣਾਂ ਦਾ ਵਿਲੱਖਣ ਸੁਮੇਲ: ਸ਼ੇਰਗਿੱਲ
ਚੰਡੀਗੜ੍ਹ, 24 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਤੇ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਦੇ ਮਿਲਕਫੈੱਡ ਕੋਆਪਰੇਟਿਵ ਦੇ ਪ੍ਰਮੁੱਖ ਬ੍ਰਾਂਡ ਵੇਰਕਾ ਨੇ ਅੱਜ ਆਪਣਾ ਨਵੀਨਤਮ ਉਤਪਾਦ ਵੇਰਕਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਲਾਂਚ ਕੀਤਾ ਹੈ।
ਇਸ ਨਵੇਂ ਉਤਪਾਦ ਨੂੰ ਜਾਰੀ ਕਰਦਿਆਂ ਪੰਜਾਬ ਮਿਲਕਫੈੱਡ ਦੇ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਉਤਪਾਦ ਕਿਫ਼ਾਇਤੀ ਕੀਮਤ ‘ਤੇ ਉੱਚ ਪ੍ਰੋਟੀਨ ਅਤੇ ਪ੍ਰੋਬਾਇਓਟਿਕ ਗੁਣਾਂ ਦਾ ਵਿਲੱਖਣ ਸੁਮੇਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਪੰਜਾਬ ਦਾ ਸਹਿਕਾਰੀ ਖੇਤਰ ਨਵੀਨਤਾ ਅਤੇ ਖਪਤਕਾਰਾਂ ਦੀ ਭਲਾਈ ਦੇ ਖੇਤਰ ਵਿੱਚ ਵਿਸ਼ੇਸ਼ ਤਰੱਕੀ ਕਰ ਰਿਹਾ ਹੈ। ਸ੍ਰੀ ਸ਼ੇਰਗਿੱਲ ਨੇ ਅੱਗੇ ਕਿਹਾ ਕਿ 350 ਗ੍ਰਾਮ ਕੱਪ ਲਈ ਸਿਰਫ਼ 55 ਰੁਪਏ ਦੀ ਕੀਮਤ ‘ਤੇ, ਵੇਰਕਾ ਦਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਵਿਗਿਆਨਕ ਤੌਰ ‘ਤੇ ਤਿਆਰ ਕੀਤੇ ਪ੍ਰੋਬਾਇਓਟਿਕ ਮਿਸ਼ਰਣ ਦੇ ਨਾਲ ਪ੍ਰਤੀ ਪੈਕ 22 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦਾ ਹੈ।
ਚੇਅਰਮੈਨ ਨੇ ਕਿਹਾ ਕਿ ਇਹ ਉਤਪਾਦ ਮਾਸਪੇਸ਼ੀਆਂ ਦੀ ਮਜ਼ਬੂਤੀ, ਪਾਚਨ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਬਨਸਪਤੀ-ਅਧਾਰਿਤ ਵਿਕਲਪਾਂ ਦੇ ਮੁਕਾਬਲੇ ਬਿਹਤਰ ਪ੍ਰੋਟੀਨ ਉਪਲਬਧਤਾ ਅਤੇ ਅੰਤੜੀਆਂ ਸਬੰਧੀ ਲਾਭਾਂ ਨਾਲ ਭਰਪੂਰ ਇਹ ਉਤਪਾਦ ਸਿਹਤ ਪ੍ਰਤੀ ਜਾਗਰੂਕ ਵਿਅਕਤੀਆਂ, ਨੌਜਵਾਨਾਂ ਅਤੇ ਐਥਲੀਟਾਂ ਲਈ ਲਾਹੇਵੰਦ ਹੈ। ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਲਈ ਪੋਸ਼ਣ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਮੁੱਖ ਮੰਤਰੀ ਦੀ ਵਚਨਬੱਧਤਾ ਨੂੰ ਦੁਹਰਾਇਆ। ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਵੇਰਕਾ, ਆਪਣੇ ਮਜ਼ਬੂਤ ਵੰਡ ਨੈੱਟਵਰਕ ਰਾਹੀਂ ਖਪਤਕਾਰਾਂ ਨੂੰ ਸ਼ੁੱਧ, ਭਰੋਸੇਮੰਦ ਅਤੇ ਨਵੀਨਤਾਕਾਰੀ ਡੇਅਰੀ ਉਤਪਾਦ ਪੇਸ਼ ਕਰਦਿਆਂ ਪੰਜਾਬ ਭਰ ਵਿੱਚ 3 ਲੱਖ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਸਸ਼ਕਤ ਬਣਾ ਰਿਹਾ ਹੈ।
ਚੇਅਰਮੈਨ ਨੇ ਕਿਹਾ ਕਿ ਇਸ ਸ਼ੁਰੂਆਤ ਦੇ ਨਾਲ ਵੇਰਕਾ ਇੱਕ ਕਿਸਾਨ-ਕੇਂਦ੍ਰਿਤ ਅਤੇ ਖਪਤਕਾਰ-ਭਰੋਸੇਯੋਗ ਬ੍ਰਾਂਡ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਕੇ ਭਾਰਤ ਵਿੱਚ ਸਿਹਤ-ਸੰਚਾਲਿਤ ਡੇਅਰੀ ਉਤਪਾਦਾਂ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਵੇਰਕਾ ਵੱਲੋਂ ਆਪਣੇ ਸਿਹਤ-ਅਧਾਰਿਤ ਪੋਰਟਫੋਲੀਓ ਦਾ ਵਿਸਥਾਰ ਕਰਨ ਲਈ ਉੱਚ-ਪ੍ਰੋਟੀਨ ਦੁੱਧ, ਉੱਚ ਪ੍ਰੋਟੀਨ-ਘੱਟ ਕੈਲੋਰੀ ਫਲੇਵਰਡ ਮਿਲਕ, ਵੱਧ ਪ੍ਰੋਟੀਨ ਵਾਲਾ ਦਹੀਂ, ਉੱਚ ਪ੍ਰੋਟੀਨ ਪ੍ਰੋਬਾਇਓਟਿਕ ਲੱਸੀ ਵਰਗੇ ਹੋਰ ਖੁਰਾਕੀ ਪਦਾਰਥ ਲਾਂਚ ਕਰਨ ਲਈ ਤਿਆਰ ਹੈ। ਇਸੇ ਤਰ੍ਹਾਂ ਲੋਕਾਂ ਲਈ ਘੱਟ ਮਿੱਠੇ ਵਾਲੀ ਆਈਸ ਕਰੀਮ, ਮਿਠਾਈਆਂ, ਹੋਰ ਡੇਅਰੀ ਉਤਪਾਦ ਵੀ ਲਾਂਚ ਕੀਤੇ ਜਾਣਗੇ।
ਚੇਅਰਮੈਨ ਨੇ ਕਿਹਾ ਕਿ ਦਹੀਂ ਕੁਦਰਤੀ ਤੌਰ ਤੇ ਕੈਲਸ਼ੀਅਮ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਅਤੇ ਵੇਰਕਾ ਦਾ ਨਵਾਂ ਫਾਰਮੂਲੇਸ਼ਨ ਪਾਚਨ ਬੈਕਟੀਰੀਆ ਦੇ ਸਿਹਤਮੰਦ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਅੰਤੜੀਆਂ ਤੰਦਰੁਸਤ ਰਹਿੰਦੀਆਂ ਹਨ। ਉਨ੍ਹਾਂ ਨੇ ਬਾਜ਼ਾਰ ਵਿੱਚ ਸਭ ਤੋਂ ਕਿਫਾਇਤੀ ਕੀਮਤਾਂ
ਤੇ ਸੁਰੱਖਿਅਤ, ਪੌਸ਼ਟਿਕ ਅਤੇ ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕਰਨ ਦੇ ਮਿਲਕਫੈੱਡ ਦੇ ਮਿਸ਼ਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਸ਼ੇਰਗਿੱਲ ਨੇ ਕਿਹਾ ਕਿ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਸ਼ੁਰੂ ਵਿੱਚ ਚੋਣਵੇਂ ਆਉਟਲੈਟਾਂ ਅਤੇ ਕੁਇਕ ਕਾਮਰਸ ਪਲੇਟਫਾਰਮਾਂ ਰਾਹੀਂ ਉਪਲਬਧ ਹੋਵੇਗਾ ਪਰ ਛੇਤੀ ਹੀ ਪੜਾਅਵਾਰ ਢੰਗ ਨਾਲ ਬਾਜ਼ਾਰ ਵਿੱਚ ਆਮ ਉਪਲਬਧ ਹੋ ਜਾਵੇਗਾ।
ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਹੇਠ ਪ੍ਰੋਬਾਇਓਟਿਕ ਡੇਅਰੀ ਉਤਪਾਦਾਂ ਦੇ ਲਾਂਚ ਅਤੇ ਸਾਲਾਨਾ ਦੁੱਧ ਦੀ ਖਰੀਦ ਨੂੰ 18 ਤੋਂ 19 ਲੱਖ ਲੀਟਰ ਤੱਕ ਵਧਾ ਕੇ ਸੂਬਾ ਇੱਕ ਸਿਹਤਮੰਦ ਅਤੇ ਵਧੇਰੇ ਖੁਸ਼ਹਾਲ ਭਵਿੱਖ ਵੱਲ ਵਧ ਰਿਹਾ ਹੈ, ਜਿਸ ਨਾਲ ਸਹਿਕਾਰੀ ਸਭਾਵਾਂ ਰਾਹੀਂ ਲਗਪਗ ਤਿੰਨ ਲੱਖ ਕਿਸਾਨਾਂ ਨੂੰ ਲਾਭ ਪਹੁੰਚ ਰਿਹਾ ਹੈ। ਸੂਬੇ ਭਰ ਵਿੱਚ 700 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਨਿਵੇਸ਼ ਨਾਲ ਡੇਅਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲਣ ਦੇ ਨਾਲ-ਨਾਲ ਲਗਾਤਾਰ 100 ਕਰੋੜ ਰੁਪਏ ਦੀ ਅਲਾਟਮੈਂਟ ਨੇ ਕਿਸਾਨਾਂ ਅਤੇ ਡੇਅਰੀ ਖੇਤਰ ਦੀ ਸਮਰੱਥਾ ਵਿੱਚ ਵਾਧਾ ਕੀਤਾ ਹੈ। ਹਾਲ ਹੀ ਵਿੱਚ ਆਏ ਹੜ੍ਹਾਂ ਦੇ ਬਾਵਜੂਦ, ਦੁੱਧ ਦੀ ਨਿਰਵਿਘਨ ਇਕੱਤਰਤਾ ਅਤੇ ਤੁਰੰਤ ਰਾਹਤ ਜਿਸ ਵਿੱਚ 10,000 ਤੋਂ ਵੱਧ ਕਿੱਟਾਂ ਅਤੇ ਪਸ਼ੂਆਂ ਲਈ ਸਬਸਿਡੀ ਵਾਲਾ ਫੀਡ ਮੁਹੱਈਆ ਕਰਵਾਉਣਾ ਸ਼ਾਮਲ ਹੈ, ‘ਆਪ’ ਦੇ ਕੌਮੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੀ ਭਲਾਈ ਅਤੇ ਵਿਕਾਸ ਪ੍ਰਤੀ ਦ੍ਰਿਸ਼ਟੀਕੋਣ ਅਨੁਸਾਰ ਸੂਬਾ ਸਰਕਾਰ ਦੇ ਦ੍ਰਿੜ੍ਹ ਇਰਾਦੇ, ਏਕਤਾ ਅਤੇ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਇਸ ਮੌਕੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ ਅਤੇ ਵਧੀਕ ਆਰ.ਸੀ.ਐਸ. ਸੇਨੂ ਦੁੱਗਲ ਵੀ ਮੌਜੂਦ ਸਨ।
ਵੇਰਕਾ ਵੱਲੋਂ ਪ੍ਰੀਮੀਅਮ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਲਾਂਚ
- ਕਿਫ਼ਾਇਤੀ ਕੀਮਤ ‘ਤੇ ਉਪਲਬਧ ਇਹ ਉਤਪਾਦ ਉੱਚ ਪ੍ਰੋਟੀਨ ਅਤੇ ਪ੍ਰੋਬਾਇਓਟਿਕ ਗੁਣਾਂ ਦਾ ਵਿਲੱਖਣ ਸੁਮੇਲ: ਸ਼ੇਰਗਿੱਲ
ਚੰਡੀਗੜ੍ਹ, 24 ਸਤੰਬਰ-