ਪੇਟ ਵਿੱਚ ਤੇਜ ਦਰਦ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਏ ਨੌਜਵਾਨ ਦੇ ਪੇਟ ਵਿਚੋਂ ਡਾਕਟਰਾਂ ਨੇ 29 ਸਟੀਲ ਦੇ ਚਮਚੇ ਅਤੇ 19 ਟੂਥਬੁਰਸ਼ ਕੱਢੇ। ਇਸ ਤੋਂ ਡਾਕਟਰ ਵੀ ਹੈਰਾਨ ਰਹਿ ਗਏ।
ਹਾਪੁੜ, 25 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੇਟ ਵਿੱਚ ਤੇਜ ਦਰਦ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਏ ਨੌਜਵਾਨ ਦੇ ਪੇਟ ਵਿਚੋਂ ਡਾਕਟਰਾਂ ਨੇ 29 ਸਟੀਲ ਦੇ ਚਮਚੇ ਅਤੇ 19 ਟੂਥਬੁਰਸ਼ ਕੱਢੇ। ਇਹ ਮਾਮਲਾ ਉਤਰ ਪ੍ਰਦੇਸ਼ ਦੇ ਹਾਪੁੜ ਦਾ ਹੈ। ਇਸ ਤੋਂ ਡਾਕਟਰ ਵੀ ਹੈਰਾਨ ਰਹਿ ਗਏ।
ਬੁਲੰਦ ਸ਼ਹਿਰ ਦੇ ਰਹਿਣ ਵਾਲੇ 35 ਸਾਲਾ ਸਚਿਨ ਨਸ਼ਾ ਕਰਨ ਦਾ ਆਦੀ ਸੀ, ਜਿਸ ਕਾਰਨ ਪਰਿਵਾਰਕ ਮੈਂਬਰ ਪ੍ਰੇਸ਼ਾਨ ਸਨ। ਪਰਿਵਾਰ ਵਾਲਿਆਂ ਨੇ ਉਸ ਨੂੰ ਨਸ਼ਾ ਮੁਕਤ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ। ਇਸ ਨੂੰ ਲੈ ਕੇ ਸਚਿਨ ਨੇ ਗੁੱਸੇ ਵਿੱਚ ਨਸ਼ਾ ਮੁਕਤ ਕੇਂਦਰ ਵਿੱਚ ਰਹਿੰਦੇ ਹੋਏ ਸਟੀਲ ਦੇ ਚਮਚੇ ਅਤੇ ਟੂਥ ਬੁਰਸ ਖਾਣੇ ਸ਼ੁਰੂ ਕਰ ਦਿੱਤੇ।
ਹੌਲੀ ਹੌਲੀ ਉਸਦੇ ਪੇਟ ਵਿੱਚ ਤੇਜ ਦਰਦ ਹੋਣ ਲੱਗਿਆ, ਜਦੋਂ ਉਸਦੀ ਸਿਹਤ ਜ਼ਿਆਦਾ ਖਰਾਬ ਹੋਈ ਤਾਂ ਉਸ ਨੂੰ ਦੇਵ ਨੰਦਨੀ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰ ਸ਼ਿਆਮ ਕੁਮਾਰ ਨੇ ਦੱਸਿਆ ਕਿ ਮਰੀਜ਼ ਨੂੰ ਲਿਆਂਦਾ ਗਿਆ ਤਾਂ ਉਸਦੇ ਪਰਿਵਾਰ ਵਾਲਿਆ ਨੇ ਦੱਸਿਆ ਕਿ ਉਹ ਨਸ਼ਾ ਮੁਕਤ ਕੇਂਦਰ ਵਿੱਚ ਚਮਚਾ ਅਤੇ ਟੂਥ ਬੁਰਸ਼ ਖਾਇਆ ਕਰਦਾ ਸੀ। ਜਾਂਚ ਦੇ ਬਾਅਦ ਤੁਰੰਤ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਡਾਕਟਰਾਂ ਦੀ ਇਕ ਟੀਮ ਨੇ ਸਫਲ ਆਪਰੇਸ਼ਨ ਕਰਕੇ ਪੇਟ ਵਿਚੋਂ 29 ਸਟੀਲ ਦੇ ਚਮਚੇ ਅਤੇ 19 ਟੂਥ ਬੁਰਸ਼ ਕੱਢੇ। ਡਾਕਟਰ ਨੇ ਦੱਸਿਆ ਕਿ ਅਜਿਹੀ ਹਾਲਤ ਮਨੋਵਿਗਿਆਨਕ ਜਾਂ ਮਾਨਸਿਕ ਸਮੱਸਿਆ ਕਾਰਨ ਹੁੰਦੀ ਹੈ।