‘ਸਰਦਾਰ ਜੀ 3’ ਵਿਵਾਦ ਬਾਰੇ ਪਹਿਲੀ ਵਾਰ ਬੋਲੇ ਦਿਲਜੀਤ ਦੋਸਾਂਝ

ਪੰਜਾਬ ਮਨੋਰੰਜਨ

ਕਿਹਾ, ਫਿਲਮ ਦੀ ਸੂਟਿੰਗ ਪਹਿਲਗਾਮ ਘਟਨਾ ਤੋਂ ਪਹਿਲਾਂ ਹੋਈ ਸੀ, ਮੈਚ ਹੁਣ ਖੇਡੇ ਜਾ ਰਹੇ ਨੇ

ਚੰਡੀਗੜ੍ਹ, 25 ਸਤੰਬਰ, ਦੇਸ਼ ਕਲਿੱਕ ਬਿਓਰੋ :

‘ਸਰਦਾਰ ਜੀ 3’ ਦੇ ਵਿਵਾਦ ਉਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੀ ਵਾਰ ਬੋਲੇ ਹਨ। ਦਿਲਜੀਤ ਦੋਸਾਂਝ ਦਾ ਇਸ ਸਮੇਂ ਮਲੇਸ਼ੀਆ ਵਿੱਚ ਓਰਾ ਟੂਰ ਚੱਲ ਰਿਹਾ ਹੈ। ਇਸ ਟੂਰ ਦੌਰਾਨ ਇਕ ਸਮਾਗਮ ਵਿੱਚ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ‘ਸਰਦਾਰ ਜੀ’ ਨੂੰ ਲੈ ਕੇ ਖੁੱਲ੍ਹਕੇ ਬੋਲੇ ਹਨ। ਦਿਲਜੀਤ ਦੋਸਾਂਝ ਨੇ ਕਿਹਾ ਕਿ ਮੇਰੀ ਫਿਲਮ ਪਹਿਲਗਾਮ ਵਿੱਚ ਵਾਪਰੀ ਬਹੁਤ ਦੁਖਦਾਈ ਘਟਨਾ ਤੋਂ ਪਹਿਲਾਂ ਸੂਟਿੰਗ ਹੋਈ ਸੀ।

ਇਕ ਦਰਸ਼ ਕਦੇ ਹੱਥ ਵਿੱਚ ਭਾਰਤ ਦਾ ਕੌਮੀ ਝੰਡਾ ਦੇਖ ਕੇ ਕਿਹਾ ”ਇਹ ਮੇਰੇ ਦੇਸ਼ ਦਾ ਝੰਡਾ, ਅਸੀਂ ਸਾਰੇ ਭਾਰਤੀ ਹਾਂ। ਜਦੋਂ ਮੇਰੀ ਫ਼ਿਲਮ ਸਰਦਾਰ ਜੀ 3 ਫਰਵਰੀ ਵਿੱਚ ਬਣੀ ਸੀ, ਜਦੋਂ ਸਾਰੇ ਮੈਚ ਖੇਡ ਰਹੇ ਸਨ।”

ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਸਾਡੀ ਫ਼ਿਲਮ ਸਰਦਾਰ ਜੀ 3 ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਪਰ ਹੁਣ ਮੈਚ ਬਾਅਦ ਵਿਚ ਖੇਡੇ ਜਾ ਰਹੇ ਹਨ।

ਪਰ ਅਸੀਂ ਪਹਿਲਗਾਮ ਵਿੱਚ ਵਾਪਰੀ ਦੁਖਦਾਈ ਘਟਨਾ ਦੀ ਨਿੰਦਾ ਕੀਤੀ, ਉਦੋਂ ਵੀ ਪ੍ਰਾਰਥਨਾ ਕੀਤੀ ਸੀ ਅਤੇ ਅੱਜ ਵੀ ਪ੍ਰਾਰਥਨਾ ਕਰਦੇ ਹਾਂ ਕਿ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਖੜ੍ਹੇ ਹਾਂ।”

ਪਰ ਹੁਣ ਹੋਏ ਮੈਚਾਂ ਅਤੇ ਮੇਰੀ ਫ਼ਿਲਮ ਵਿੱਚ ਬਹੁਤ ਫ਼ਰਕ ਹੈ। ਸਾਡੀ ਫ਼ਿਲਮ ਪਹਿਲਾਂ ਸ਼ੂਟ ਕੀਤੀ ਗਈ ਸੀ, ਮੈਚ ਬਾਅਦ ਵਿੱਚ ਹੋ ਰਹੇ ਹਨ। ਦਿਲਜੀਤ ਨੇ ਕਿਹਾ ਕਿ ਰਾਸ਼ਟਰੀ ਮੀਡੀਆ ਮੈਨੂੰ ਦੇਸ਼ ਦੇ ਵਿਰੁੱਧ ਦਰਸਾਉਣ ਲਈ ਕੰਮ ਕਰ ਰਿਹਾ ਹੈ। ਹਾਲਾਂਕਿ, ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ।
ਜ਼ਿਕਰਯੋਗ ਹੈ ਕਿ ‘ਸਰਦਾਰ ਜੀ 3’ ਨੂੰ ਲੈ ਕੇ ਵਿਵਾਦ ਪਹਿਲਗਾਮ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਫਿਲਮ ਵਿੱਚ ਦਿਲਜੀਤ ਦੇ ਨਾਲ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਹੋਣ ਕਰਕੇ ਦੇਸ਼ ਵਿੱਚ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।