ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਪੇਪਰ ਵਿਭਾਗੀ ਸਿਲੇਬਸ ਵਿੱਚੋਂ ਲੈਣਾ ਯਕੀਨੀ ਬਣਾਇਆ ਜਾਵੇ- ਤਾਲਮੇਲ ਸੰਘਰਸ਼ ਕਮੇਟੀ 

ਰੁਜ਼ਗਾਰ

ਮੋਰਿੰਡਾ,24, ਸਤੰਬਰ (ਭਟੋਆ)

ਪੀਡਬਲਿਊਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ ,ਕਨਵੀਨਰ ਸੁਖਨੰਦਨ ਸਿੰਘ ਮਹਿਣੀਆ, ਮਨਜੀਤ ਸਿੰਘ ਸੰਗਤਪੁਰਾ, ਕੋ ਕਨਵੀਨਰ ਮਹਿਮਾ ਸਿੰਘ ਧਨੌਲਾ, ਬਿਕਰ ਸਿੰਘ ਮਾਖਾ, ਮੁਕੇਸ਼ ਕੰਡਾ ਨੇ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਸੈਂਕੜੇ ਦਰਜਾ ਚਾਰ ਫੀਲਡ ਮੁਲਾਜ਼ਮ ਇੱਕ ਹੀ ਪੋਸਟ ਤੇ 30/35 ਸਾਲਾਂ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਜਾਂਦੇ ਹਨ, ਮਾਰਚ 2021 ਤੋਂ ਪਹਿਲਾਂ ਡਰਾਫਟ ਨਿਯਮਾਂ ਤਹਿਤ 50-50 ਅਨੁਪਾਤ ਅਨੁਸਾਰ ਇਹਨਾਂ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਂਦਾ ਸੀ, ਪ੍ਰੰਤੂ ਮਾਰਚ 2021 ਵਿੱਚ ਵਿਭਾਗ ਵੱਲੋ ਜਥੇਬੰਦੀਆਂ ਦੀ ਸਹਿਮਤੀ ਤੋਂ ਬਿਨਾਂ ਹੀ ਬਣਾਏ ਨਿਯਮਾਂ ਮੁਤਾਬਕ 60% ਅਨਕੁਆਲੀਫਾਈਡ ਅਤੇ 40% ਕੁਆਲੀਫਾਈਡ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਪਰੰਤੂ  60% ਅਨਕੁਆਲੀਫਾਈਡ ਫੀਲਡ ਮੁਲਾਜ਼ਮਾਂ ਨੂੰ ਪ੍ਰਮੋਟ ਕਰਨ ਹਿੱਤ ਵਿਭਾਗ ਵੱਲੋ  ਪੇਪਰ ਲਿਆ ਜਾਣ ਲੱਗਾ  ਹੈ । ਇਨਾ ਆਗੂਆਨੇ ਦੱਸਿਆ ਕਿ ਪਹਿਲਾਂ ਸਾਲ 2024 ਦਾ ਪੇਪਰ ਥਾਪਰ ਯੂਨੀਵਰਸਿਟੀ ਪਟਿਆਲਾ ਵੱਲੋਂ ਲਿਆ ਗਿਆ ਸੀ, ਪ੍ਰੰਤੂ ਇਸ ਪੇਪਰ ਦਾ ਸਿਲੇਬਸ ਵਿਭਾਗੀ ਸਿਲੇਬਸ ਅਤੇ ਪੋਸਟਾਂ ਤੋਂ ਬਾਹਰ ਦਾ ਪਾਇਆ ਗਿਆ ਸੀ ਜਿਸ ਕਾਰਨ  ਟੈਸਟ ਦੇਣ ਪਹੁੰਚੇ  ਫੀਲਡ ਦੇ  ਸਮੂਹ ਦਰਜਾ ਚਾਰ ਮੁਲਾਜ਼ਮਾਂ ਵੱਲੋ  ਥਾਪਰ ਯੂਨੀਵਰਸਿਟੀ ਵਿਖੇ ਹੀ ਰੋਸ ਪ੍ਰਗਟ ਕਰਦਿਆਂ ਵਿਭਾਗੀ ਅਧਿਕਾਰੀਆਂ ਤੇ ਕੈਬਨਿਟ ਮੰਤਰੀ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਸੀ । ਆਗੂਆ ਅਨੁਸਾਰ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਪ੍ਰੀਖਿਆ ਦੇ ਮੁੱਖ ਇੰਚਾਰਜ ਨਿਗਰਾਨ ਇੰਜੀਨੀਅਰ ਸਰਕਲ ਚੰਡੀਗੜ੍ਹ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਕਿ ਦਰਜਾ ਚਾਰ ਮੁਲਾਜ਼ਮਾਂ ਤੋਂ ਵਿਭਾਗੀ ਪੇਪਰ, ਵਿਭਾਗੀ ਸਲੇਬਸ ਵਿੱਚੋਂ ਹੀ ਲਿਆ ਜਾਵੇ। ਆਗੂਆ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ 

 ਸਾਲ 2025 ਦਾ ਵਿਭਾਗੀ ਪੇਪਰ ਫਿਰ ਸਿਲੇਬਸ ਚੋਂ ਬਾਹਰ ਤੋ  ਆਉਂਦਾ ਹੈ ਤਾਂ ਪੇਪਰ ਦੇਣ ਪਹੁੰਚੇ ਸਮੂਹ ਫੀਲਡ ਮੁਲਾਜ਼ਮਾਂ ਵੱਲੋ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਜਿੰਮੇਵਾਰੀ ਨਿਗਰਾਨ ਇੰਜੀਨੀਅਰ ਦੀ ਹੋਵੇਗੀ,

। ਉਨਾ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋ  ਵਿਭਾਗ ਦੇ ਮੁਖੀ ਨੂੰ ਵੀ ਪੱਤਰ ਲਿਖ ਕੇ  ਮੰਗ ਕੀਤੀ ਗਈ ਹੈ ਕਿ ਤਜਰਬੇ ਦੇ ਆਧਾਰ ਤੇ ਖਾਲੀ ਪਈਆਂ ਦਰਜਾ ਤਿੰਨ ਦੀਆਂ ਪੋਸਟਾਂ ਤੇ ਬਿਨਾਂ ਪੇਪਰ ਤੋਂ ਦਰਜਾ ਚਾਰ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ,

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।