Gold Price : ਸੋਨਾ ਹੋਇਆ ਸਸਤਾ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 25 ਸਤੰਬਰ, ਦੇਸ਼ ਕਲਿੱਕ ਬਿਓਰੋ :

ਸੋਨੇ ਤੇ ਚਾਂਦੀ ਦੇ ਭਾਅ ਵਿੱਚ ਰੋਜ਼ਾਨਾ ਬਦਲਾਅ ਆਉਂਦਾ ਰਹਿੰਦਾ ਹੈ। ਅੱਜ ਸਰਾਫਾ ਬਾਜ਼ਾਰਾਂ ਵਿੱਚ ਸੋਨਾ ਤੇ ਚਾਂਦੀ ਭਾਅ ਭਾਅ ਵਿੱਚ ਤਬਦੀਲੀ ਦਿਖਾਈ ਦਿੱਤੀ। ਤਿਉਂਹਾਰਾਂ ਦੇ ਸੀਜਨ ਵਿੱਚ ਸੋਨੇ ਦੇ ਭਾਅ ਵਿੱਚ ਥੋੜ੍ਹੀ ਗਿਰਾਵਟ ਆਈ ਹੈ। 24 ਕੈਰੇਟ ਸੋਨਾ 352 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ। ਉਥੇ ਚਾਂਦੀ ਦਾ ਭਾਅ ਬੁੱਧਵਾਰ ਦੇ ਮੁਕਾਬਲੇ ਅੱਜ 467 ਰੁਪਏ ਪ੍ਰਤੀ ਕਿਲੋ ਵਾਧਾ ਹੋਇਆ ਹੈ। ਬੁਲਿਅਨ ਮਾਰਕੀਟ ਵਿੱਚ ਸੋਨਾ ਅੱਜ ਬਿਨਾਂ ਜੀਐਸਟੀ 113232 ਰੁਪਏ ਪ੍ਰਤੀ 10 ਗ੍ਰਾਮ ਉਤੇ ਖੁੱਲ੍ਹਿਆ। ਉਥੇ ਚਾਂਦੀ ਬਿਨਾਂ ਜੀਐਸਟੀ 134556 ਰੁਪਏ ਉਤੇ ਖੁੱਲ੍ਹੀ। 24 ਕੈਰੇਟ ਸੋਨੇ ਦਾ ਭਾਅ ਜੀਐਸਟੀ ਸਮੇਤ ਹੁਣ 116628 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 138592 ਰੁਪਏ ਪ੍ਰਤੀ ਕਿਲੋ  ਉਤੇ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।