ਪੰਜਾਬ ‘ਚ NRI ਵਿਅਕਤੀ ਤੇ ਕੇਅਰ ਟੇਕਰ ਮਹਿਲਾ ਦੀ ਹੱਤਿਆ

ਪੰਜਾਬ ਪ੍ਰਵਾਸੀ ਪੰਜਾਬੀ

ਚੰਡੀਗੜ੍ਹ , 25 ਸਤੰਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਤੋਂ ਪੰਜਾਬ ਆਏ 65 ਸਾਲਾ ਐੱਨ.ਆਰ.ਆਈ. ਵਿਅਕਤੀ ਸੰਤੋਖ ਸਿੰਘ ਤੇ ਉਸ ਦੇ ਘਰ ਰਹਿ ਰਹੀ ਕੇਅਰ ਟੇਕਰ ਔਰਤ ਮਨਜੀਤ ਕੌਰ (46) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ’ਚ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।
ਘਰ ਦੇ ਅੰਦਰੋਂ ਆ ਰਹੀ ਬਦਬੂ ਕਾਰਨ ਕਤਲ ਦਾ ਖੁਲਾਸਾ ਹੋਇਆ, ਜਿਸ ਤੋਂ ਲੱਗਦਾ ਹੈ ਕਿ ਇਹ ਘਟਨਾ ਕਈ ਦਿਨ ਪਹਿਲਾਂ ਦੀ ਹੈ। ਮਕਾਨ ਬੰਦ ਦੇਖ ਕੇ ਮਨਜੀਤ ਕੌਰ ਦਾ ਭਰਾ, ਜੋ ਨੂਰਮਹਿਲ ਤੋਂ ਆਇਆ ਸੀ, ਕੰਧ ਟੱਪ ਕੇ ਅੰਦਰ ਗਿਆ। ਉੱਥੇ ਉਸ ਨੇ ਦੋਹਾਂ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਵੇਖੀਆਂ।
ਜਿਵੇਂ ਹੀ ਸੂਚਨਾ ਮਿਲੀ, ਡੀ.ਐੱਸ.ਪੀ. ਜਸਪ੍ਰੀਤ ਸਿੰਘ ਤੇ ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਮੁਤਾਬਕ, ਲਾਸ਼ਾਂ ’ਤੇ ਗੰਭੀਰ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਮਿਲੇ ਹਨ।
ਗੌਰਤਲਬ ਹੈ ਕਿ ਸੰਤੋਖ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਆਇਆ ਹੋਇਆ ਸੀ, ਜਦਕਿ ਮਨਜੀਤ ਕੌਰ ਉਸ ਦੇ ਘਰ ’ਚ ਕੇਅਰ ਟੇਕਰ ਵਜੋਂ ਕੰਮ ਕਰ ਰਹੀ ਸੀ।
ਪੁਲਿਸ ਵੱਲੋਂ ਵੱਖ-ਵੱਖ ਪੱਖਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ’ਚ ਇਸ ਦੋਹਰੇ ਕਤਲ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।