ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦਿਵਾਲੀ ਤੋਹਫਾ : 2000 ਰੁਪਏ ਦੇਵੇਗੀ ਇਹ ਸਰਕਾਰ

ਪੰਜਾਬ

ਦਿਵਾਲੀ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਇਹ ਚੰਗੀ ਖ਼ਬਰ ਹੈ ਕਿ ਦਿਵਾਲੀ ਮੌਕੇ ਸਰਕਾਰ ਵੱਲੋਂ ਇਕ ਤੋਹਫਾ ਦਿੱਤਾ ਗਿਆ ਹੈ। ਦਿਵਾਲੀ ਮੌਕੇ ਸਰਕਾਰ ਵੱਲੋਂ ਦੋਵਾਂ ਨੂੰ 2000-2000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

ਮੁੰਬਈ, 26 ਸਤੰਬਰ, ਦੇਸ਼ ਕਲਿੱਕ ਬਿਓਰੋ :

ਦਿਵਾਲੀ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਇਹ ਚੰਗੀ ਖ਼ਬਰ ਹੈ ਕਿ ਦਿਵਾਲੀ ਮੌਕੇ ਸਰਕਾਰ ਵੱਲੋਂ ਇਕ ਤੋਹਫਾ ਦਿੱਤਾ ਗਿਆ ਹੈ। ਦਿਵਾਲੀ ਮੌਕੇ ਸਰਕਾਰ ਵੱਲੋਂ ਦੋਵਾਂ ਨੂੰ 2000-2000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਵੱਲੋਂ ਆਂਗਣਵਾੜੀ ਵਰਕਰ ਤੇ ਹੈਲਪਰ ਦੇ ਖਾਤੇ ਵਿੱਚ ਸਿੱਧੇ ਪੈਸੇ ਪਾਏ ਜਾਣਗੇ।

ਮਹਾਰਾਸ਼ਟਰ ਸਰਕਾਰ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਦਿਤੀ ਤਟਕਰੇ ਨੇ ਦੱਸਿਆ ਕਿ ਇਸ ਦਿਵਾਲੀ ਉਤੇ ਸੂਬਾ ਸਰਕਾਰ ਆਈਸੀਡੀਐਸ ਯੋਜਨਾ ਤਹਿਤ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੋ ਹਜ਼ਾਰ ਰੁਪਏ ਤੋਹਫਾ ਦੇਵੇਗੀ। ਤਟਕਰੇ ਨੇ ਦੱਸਿਆ ਕਿ ਇਸ ਲਈ 40.61 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਇਸ ਸਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।

ਮੰਤਰੀ ਨੇ ਹਿਕਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬੱਚਿਆਂ ਦੀ ਦੇਖਭਾਲ, ਪੋਸ਼ਣ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾਵਾਂ ਨਿਉਂਦੀਆਂ ਹਨ। ਉਨ੍ਹਾਂ ਦੀ ਦ੍ਰਿੜਤਾ ਨੂੰ ਮਾਨਤਾ ਦਿੰਦੇ ਹੋਏ ਤਿਉਂਹਾਰਾਂ ਦੇ ਇਸ ਮੌਸਮ ਵਿੱਚ ਉਨ੍ਹਾਂ ਦੀ ਖੁ਼ਸ਼ੀ ਦੁਗਣੀ ਕਰਨ ਲਈ ਰਾਜ ਸਰਕਾਰ ਨੇ ਇਹ ‘ਭਾਊਬੀਜ’ ਉਪਹਾਰ ਦੇਣ ਦਾ ਐਲਾਨ ਕੀਤਾ ਹੈ।ਛੇਤੀ ਹੀ ਇਹ ਲਾਭਪਾਤਰੀ ਤੱਕ ਪਹੁੰਚ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।