ਵਿਧਾਨ ਸਭਾ ’ਚ ਪ੍ਰਤਾਪ ਬਾਜਵਾ ਨੇ ਸਰਕਾਰ ਉਤੇ ਚੁੱਕੇ ਸਵਾਲ

ਪੰਜਾਬ

ਕਿਹਾ, ਕ੍ਰਿਸ਼ਨ ਕੁਮਾਰ ਨੂੰ ਬਣਾਇਆ ਨਿਸ਼ਾਨਾ

ਚੰਡੀਗੜ੍ਹ, 26 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨੂੰ ਲੈ ਕੇ ਬੁਲਾਏ ਗਏ ਸਪੈਸ਼ਲ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਉਤੇ ਤਿੱਖੇ ਹਮਲੇ ਕੀਤੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਿੰਨਾਂ ਸੈਸ਼ਨ ਸੱਦੇ ਨੇ ਸਾਰੇ ਬੇਸਿੱਟਾ ਹੀ ਨਿਕਲੇ ਹਨ। ਅਸੀਂ ਪਹਿਲਾਂ ਵੀ ਸਪੋਟ ਕੀਤੀ ਹੈ, ਹੁਣ ਵੀ ਸਪੋਟ ਕਰਾਂਗੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਕ ਆਫ਼ਤ ਵਿੱਚ 20000 ਰੁਪਏ ਬਣਦਾ ਹੈ, ਸਿਰਫ 1600 ਕਰੋੜ ਦੇ ਕੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਜੋ ਪਹਿਲਾਂ ਦੇ 12000 ਕਰੋੜ ਰੁਪਏ ਹਨ, ਉਹ ਕਿੱਥੇ ਗਏ ਹਨ। ਸਰਕਾਰ ਕਹਿ ਰਹੀ ਹੈ 1500 ਕਰੋੜ ਰੁਪਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਝੂਠ ਬੋਲਦੇ ਹਨ ਜਾਂ ਮੁੱਖ ਮੰਤਰੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਠਣਮਾਜਰਾ ਨੇ ਜ਼ੋਰ ਪਾ ਕੇ ਕਿਹਾ ਕਿ ਕ੍ਰਿਸ਼ਨ ਕੁਮਾਰ ਦੋਸ਼ੀ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੰਤਰੀ ਤੇ ਕ੍ਰਿਸ਼ਨ ਕੁਮਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੜ੍ਹਾਂ ਲਈ ਜ਼ਿੰਮੇਵਾਰ ਹੈ ਉਹ ਸਰਕਾਰ ਦੀ ਹੈ।

ਉਨ੍ਹਾਂ ਐਰੀਕੇਸ਼ਨ ਸਕੱਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕ੍ਰਿਸ਼ਨ ਕੁਮਾਰ ਨੂੰ ਪੁੱਛੋ ਰਣਜੀਤ ਸਾਗਰ ਤੋਂ ਇਕ ਦਮ ਪਾਣੀ ਕਿਉਂ ਛੱਡਿਆ ਗਿਆ, ਇਸ ਨੂੰ ਹੌਲੀ ਹੌਲੀ ਕਿਉਂ ਨਹੀਂ ਛੱਡਿਆ ਗਿਆ ਸੀ। ਵਿਧਾਨ ਸਭਾ ਵਿੱਚ ਬੋਲਦੇ ਹੋਏ ਮੰਗ ਕੀਤੀ ਕਿ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਇਸਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਦੋਂ ਤੱਕ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਤੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।