ਗ੍ਰੰਥੀ ਸਿੰਘਾਂ ਨੂੰ ਮਿਲੇਗਾ 5000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ
ਚੰਡੀਗੜ੍ਹ, 26 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਅੱਜ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਰਟੀ ਵਲੋ ਫੈਸਲਾ ਕੀਤਾ ਗਿਆ ਹੈ ਕਿ 4500 ਲੋੜਵੰਦ ਪਰਿਵਾਰਾਂ ਨੂੰ 10,000 ਰੁਪਏ ਪ੍ਰਤੀ ਪਰਿਵਾਰ ਗੁਜਾਰਾ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਭਗ 4.50 ਕਰੋੜ ਰੁਪਏ ਦੀ ਮੱਦਦ ਹੋਵੇਗੀ। ਉਨ੍ਹਾਂ ਕਿਹਾ ਕਿ 1000 ਗੁਰੂ ਘਰਾਂ ਦੇ ਵਜੀਰਾਂ (ਗ੍ਰੰਥੀ ਸਿੰਘਾਂ) ਨੂੰ ਅਗਲੇ ਛੇ ਮਹੀਨਿਆਂ ਤੱਕ 5000 ਪ੍ਰਤੀ ਮਹੀਨਾ ਗੁਜਾਰਾ ਭੱਤਾ ਦਿੱਤਾ ਜਾਵੇਗਾ, ਜੋ ਲਗਭਗ 3.00 ਕਰੋੜ ਰੁਪਏ ਦੀ ਮਦਦ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇੱਕ ਲੱਖ ਡੀਜ਼ਲ ਦੀ ਮੱਦਦ (ਲਗਭਗ 0.88 ਕਰੋੜ) ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦਸ ਹਜ਼ਾਰ ਸਕੂਲੀ ਬੱਚਿਆਂ ਨੂੰ ਲੋੜ ਅਨੁਸਾਰ ਕਾਪੀਆਂ, ਕਿਤਾਬਾਂ ਜਾਂ ਫੀਸ ਦੇ ਰੂਪ ਵਿੱਚ ਮੱਦਦ (ਲਗਭਗ 1.03 ਕਰੋੜ ਰੁਪਏ ਦਾ ਖਰਚ ), 20,000 ਕੁਇੰਟਲ ਚਾਰਾ/ ਅਚਾਰ (200 ਟਰੱਕ) ਲਗਭਗ 1.20 ਕਰੋੜ ਰੁਪਏ ਦੇ ਖਰਚ ਨਾਲ, 25000 ਕੁਇੰਟਲ ਤੂੜੀ ਪਾਰਟੀ ਵੱਲੋ ਇਕੱਠਾ ਕਰਕੇ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 30 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ।