ਚੇਨਈ, 27 ਸਤੰਬਰ, ਦੇਸ਼ ਕਲਿੱਕ ਬਿਓਰੋ :
ਤਾਮਿਲਨਾਡੂ ਵਿੱਚ ਐਕਟਰ ਦੀ ਰੈਲੀ ਦੌਰਾਨ ਭਗਦੜ ਮੱਚਣ ਕਾਰਨ 31 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 40 ਤੋਂ ਜ਼ਿਆਦਾ ਜ਼ਖਮੀ ਹੋ ਗਏ। ਜ਼ਿਲ੍ਹਾ ਕਰੂਰ ਵਿੱਚ ਤਮਿਲਗਾ ਵੇਟ੍ਰੀ ਕਸ਼ਗਮ ਦੇ ਆਗੂ ਅਤੇ ਐਕਟਰ ਵਿਜੈ ਵੱਲੋਂ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਰੈਲੀ ਦੌਰਾਨ ਅਚਾਨਕ ਭਗਦੜ ਮਚ ਗਈ। ਮ੍ਰਿਤਕਾ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਤਾਮਿਲਨਾਡੂ ਦੇ ਕਰੂਰ ਹਸਪਤਾਲ ਵਿੱਚ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਦੀਆਂ ਖ਼ਬਰਾਂ ਹਨ। ਰੈਲੀ ਵਿੱਚ ਭੀੜ ਐਨੀ ਜ਼ਿਆਦਾ ਵਧ ਗਈ ਕਿ ਹਾਲਤ ਖਰਾਬ ਹੋਣ ਲੱਗੇ। ਇਸ ਘਟਨਾ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਐ ਕੇ ਸਟਾਲਿਨ ਨੇ ਸੋਸ਼ਲ ਮੀਡੀਆ ਉਤੇ ਪੋਸਟ ਕਰਦੇ ਹੋਏ ਕਿਹਾ ਚਿੰਤਾ ਪ੍ਰਗਟਾਈ ਹੈ।