ਨਵੀਂ ਦਿੱਲੀ, 27 ਸਤੰਬਰ, ਦੇਸ਼ ਕਲਿੱਕ ਬਿਓਰੋ :
ਇਕ ਅਜਿਹੀ ਡਰਾਉਣੀ ਦੁਖਦਾਈ ਖਬਰ ਸਾਹਮਣੇ ਆਈ ਕਿ ਇਕ ਵਿਅਕਤੀ ਨੇ ਉਸਦੀ ਮਾਂ ਦੇ ਸਾਹਮਣੇ ਇਕ 5 ਸਾਲਾ ਬੱਚੇ ਦਾ ਸਿਰ ਵੱਢ ਕੇ ਧਿਰ ਨਾਲ ਵੱਖ ਕਰ ਦਿੱਤਾ। ਇਕ ਅਣਜਾਣ ਵਿਅਕਤੀ ਨੇ ਬੱਚੇ ਦੇ ਘਰ ਦਾਖਲ ਹੋ ਕੇ ਘਟਨਾ ਕੀਤੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਧਰ ਦੇ ਪਿੰਡ ਅਲੀ ਦੀ ਹੈ।
ਖਬਰਾਂ ਮੁਤਾਬਕ 25 ਸਾਲਾ ਮੁਲਜ਼ਮ ਮਹੇਸ਼ ਬਾਈਕ ਉਤੇ ਆਇਆ ਅਤੇ ਕਾਲੂ ਸਿੰਘ ਦੇ ਘਰ ਵਿਚ ਵੜ ਗਿਆ। ਉਸਨੇ ਘਰ ਵਿੱਚ ਪਈ ਕੋਈ ਤਿੱਖੀ ਚੀਜ ਚੁੱਕੀ ਅਤੇ ਉਸ ਨਾਲ ਬੱਚੇ ਉਤੇ ਹਮਲਾ ਕਰ ਦਿੱਤਾ। ਬੱਚੇ ਦੀ ਗਰਦਨ ਇਕ ਹੀ ਝਟਕੇ ਨਾਲ ਧੜ ਤੋਂ ਵੱਖ ਹੋ ਗਈ। ਇਸ ਤੋਂ ਬਾਅਦ ਵੀ ਉਸਦਾ ਮਨ ਨਹੀਂ ਭਰਿਆ, ਉਸਨੇ ਬੱਚੇ ਦੇ ਮੋਢਿਆ ਉਤੇ ਵੀ ਕਈ ਵਾਰ ਕੀਤੀ। ਆਰੋਪੀ ਨੂੰ ਪਰਿਵਾਰ ਵਾਲੇ ਜਾਣਦੇ ਵੀ ਨਹੀਂ ਸਨ।
ਬੱਚੇ ਦੀ ਮਾਂ ਜਦੋਂ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਦੀ ਕੋਸ਼ਿਸ ਕਰਨ ਲੱਗੀ ਤਾਂ ਉਹ ਵੀ ਜ਼ਖਮੀ ਹੋ ਗਈ। ਮਾਂ ਦੀਆਂ ਚੀਕਾਂ ਸੁਣਕੇ ਗੁਆਂਢੀ ਤੁਰੰਤ ਭੱਜੇ ਆਏ ਅਤੇ ਮੁਲਜ਼ਮ ਨੂੰ ਫੜ੍ਹ ਕੇ ਕੁੱਟਮਾਰ ਕੀਤੀ। ਧਾਰ ਪੁਲਿਸ ਨੇ ਦੱਸਿਆ ਕਿ ਭੀੜ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਜ਼ਖਮੀ ਮੁਲਜ਼ਮ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸਦੀ ਰਸਤੇ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਚਲੇਗਾ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਆਰੋਪੀ ਮਹੇਸ਼ ਮਾਨਸਿਕ ਰੂਪ ਵਿੱਚ ਬਿਮਾਰ ਸੀ। ਉਹ ਅਲੀਰਾਜਪੁਰ ਜ਼ਿਲ੍ਹੇ ਦੇ ਜੋਬਟ ਬਾਗੜੀ ਦਾ ਰਹਿਣ ਵਾਲਾ ਸੀ। ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਉਤੇ ਅਸਥਿਰ ਸੀ, ਪਿਛਲੇ ਕਈ ਦਿਨਾਂ ਤੋਂ ਘਰ ਤੋਂ ਗੁੰਮ ਸੀ।